ਬਰੇਲੀ- ਦਿੱਲੀ ਤੋਂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਸਾਈਕਲ 'ਤੇ ਜਾ ਰਹੇ 2 ਫਰਾਂਸੀਸੀ ਸੈਲਾਨੀ ਗੂਗਲ ਮੈਪ ਤੋਂ ਰਸਤਾ ਭਟਕ ਕੇ ਬਰੇਲੀ ਦੇ ਚੁਰੈਲੀ ਡੈਮ 'ਤੇ ਪਹੁੰਚ ਗਏ। ਖੇਤਰ ਅਧਿਕਾਰੀ ਬਹੇੜੀ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਦੋਵੇਂ ਵਿਦੇਸ਼ੀ ਗੂਗਲ ਮੈਪ ਤੋਂ ਧੋਖਾ ਖਾ ਗਏ। ਗੂਗਲ ਮੈਪ ਨੇ ਉਨ੍ਹਾਂ ਨੂੰ ਸ਼ਾਰਟਕੱਟ ਰਸਤਾ ਦਿਖਾ ਦਿੱਤਾ। ਉਨ੍ਹਾਂ ਨੂੰ ਪੀਲੀਭੀਤ ਤੋਂ ਟਨਕਪੁਰ ਹੁੰਦੇ ਹੋਏ ਨੇਪਾਲ ਦੇ ਕਾਠਮਾਂਡੂ ਜਾਣਾ ਸੀ ਪਰ ਗੂਗਲ ਮੈਪ ਨੇ ਉਨ੍ਹਾਂ ਨੂੰ ਬਹੇੜੀ ਦਾ ਸ਼ਾਰਟਕੱਟ ਰਸਤਾ ਦਿਖਾਇਆ। ਜਿਸ ਕਾਰਨ ਦੋਵੇਂ ਵਿਦੇਸ਼ੀ ਭਟਕ ਗਏ ਅਤੇ ਚੁਰੈਲੀ ਡੈਮ ਪਹੁੰਚ ਗਏ। ਦੋਵੇਂ ਫਰਾਂਸੀਸੀ ਸੈਲਾਨੀਆਂ ਨੂੰ ਰਾਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਗ੍ਰਾਮ ਪ੍ਰਧਾਨ ਦੇ ਘਰ ਠਹਿਰਾ ਦਿੱਤਾ ਗਿਆ ਸੀ। ਸੁਰੱਖਿਅਤ ਨੇਪਾਲ ਲਈ ਸ਼ੁੱਕਰਵਾਰ ਨੂੰ ਰਵਾਨਾ ਕਰ ਦਿੱਤਾ ਗਿਆ। ਪੁਲਸ ਅਨੁਸਾਰ ਫਰਾਂਸੀਸੀ ਨਾਗਰਿਕ ਬ੍ਰਾਇਨ ਜੈਕਸ ਗਿਲਬਰਟ ਅਤੇ ਸੇਬੇਸਟੀਅਨ ਫ੍ਰੈਂਕਾਇਸਗ੍ਰੇਬਿਅਲ ਬੀਤੀ 7 ਜਨਵਰੀ ਨੂੰ ਫਲਾਈਟ ਰਾਹੀਂ ਫਰਾਂਸ ਤੋਂ ਦਿੱਲੀ ਆਏ ਸਨ। ਉਨ੍ਹਾਂ ਨੇ ਸਾਈਕਲ ਤੋਂ ਦਿੱਲੀ ਤੋਂ ਪੀਲੀਭੀਤ ਹੋ ਕੇ ਟਨਕਪੁਰ ਤੋਂ ਨੇਪਾਲ ਕਾਠਮਾਂਡੂ ਜਾਣਾ ਸੀ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
ਗੂਗਲ ਮੈਪ ਨਾਲ ਦੋਵੇਂ ਫਰਾਂਸੀਸੀ ਨਾਗਰਿਕ ਸਾਈਕਲਾਂ 'ਤੇ ਬੀਤੀ ਰਾਤ ਕਰੀਬ 11 ਵਜੇ ਦੇ ਸਮੇਂ ਭਟਕਦੇ ਹੋਏ ਥਾਣਾ ਬਹੇੜੀ ਖੇਤਰ ਦੇ ਚੁਰੈਲੀ ਡੈਮ ਪਹੁੰਚ ਗਏ। ਜਦੋਂ ਪਿੰਡ ਵਾਸੀਆਂ ਨੇ ਸੁੰਨਸਾਨ ਰਸਤੇ 'ਤੇ ਦੋਵੇਂ ਵਿਦੇਸ਼ੀਆਂ ਨੂੰ ਸਾਈਕਲਾਂ 'ਤੇ ਘੁੰਮਦੇ ਦੇਖਿਆ ਤਾਂ ਉਹ ਲੋਕ ਦੋਵਾਂ ਦੀ ਭਾਸ਼ਾ ਨਹੀਂ ਸਮਝ ਸਕੇ। ਦੋਵੇਂ ਵਿਦੇਸ਼ੀਆਂ ਨਾਲ ਕੋਈ ਘਟਨਾ ਨਾ ਹੋ ਜਾਵੇ, ਉਨ੍ਹਾਂ ਨੇ ਦੋਵਾਂ ਨੂੰ ਸੁਰੱਖਿਅਤ ਚੁਰੈਲੀ ਪੁਲਸ ਚੌਕੀ ਪਹੁੰਚ ਦਿੱਤਾ। ਉੱਥੇ ਮੌਜੂਦ ਸਿਪਾਹੀਆਂ ਦੇ ਵੀ ਉਨ੍ਹਾਂ ਦੀ ਭਾਸ਼ਾ ਸਮਝ 'ਚ ਨਹੀਂ ਆਈ। ਐੱਸ.ਐੱਸ.ਪੀ. ਅਨੁਰਾਗ ਆਰੀਆ ਨੇ ਦੋਵੇਂ ਫਰਾਂਸੀਸੀ ਸੈਲਾਨੀਆਂ ਨਾਲ ਫੋਨ 'ਤੇ ਗੱਲ ਕੀਤੀ। ਜਾਣਕਾਰੀ ਲੱਗਦੇ ਹੀ ਖੇਤਰ ਅਧਿਕਾਰੀ ਅਰੁਣ ਕੁਮਾਰ ਅਤੇ ਇੰਚਾਰਜ ਇੰਸਪੈਕਟਰ ਸੰਜੇ ਤੋਮਰ ਚੁਰੈਲੀ ਪੁਲਸ ਚੌਕੀ ਪਹੁੰਚ ਗਏ ਅਤੇ ਜ਼ਿਆਦਾ ਰਾਤ ਹੋਣ ਕਾਰਨ ਦੋਹਾਂ ਨੂੰ ਪਿੰਡ ਪ੍ਰਧਾਨ ਦੇ ਘਰ ਰੁਕਵਾ ਦਿੱਤਾ। ਅਗਲੇ ਦਿਨ ਸਵੇਰੇ ਸੀ.ਓ. ਅਰੁਣ ਕੁਮਾਰ ਅਤੇ ਇੰਚਾਰਜ ਇੰਸਪੈਕਟਰ ਸੰਜੇ ਤੋਮਰ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫੁੱਲ ਦੇ ਹਾਰ ਪਾ ਕੇ ਨੇਪਾਲ ਲਈ ਰਵਾਨਾ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਵਰੀ ਦੇ ਮਹੀਨੇ ਲੋਕਾਂ ਨੂੰ ਪਰੇਸ਼ਾਨ ਕਰੇਗੀ ਗਰਮੀ! ਜਾਣੋ ਕਦੋਂ ਤੱਕ ਮੌਸਮ ਰਹੇਗਾ ਸਾਫ਼
NEXT STORY