ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਵਲੋਂ ਉਨ੍ਹਾਂ ਦੀ ਸਰਕਾਰ ਵਿਰੁੱਧ ਜਾਰੀ ਕੀਤੇ ਗਏ 'ਦੋਸ਼ ਪੱਤਰ' ਦਾ ਅਧਿਐਨ ਕਰੇਗੀ ਅਤੇ ਉਸ 'ਚ ਦਿੱਤੇ ਗਏ ਸੁਝਾਵਾਂ ਨੂੰ ਅਗਲੇ 5 ਸਾਲਾਂ 'ਚ ਲਾਗੂ ਕਰੇਗੀ। ਦਿੱਲੀ ਭਾਜਪਾ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਰੁੱਧ ਦੋਸ਼ ਪੱਤਰ ਜਾਰੀ ਕੀਤਾ ਅਤੇ ਦੋਸ਼ ਲਗਾਇਆ ਕਿ ਉਸ ਨੇ ਪਿਛਲੇ 5 ਸਾਲਾਂ 'ਚ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਬੇਵਕੂਫ ਬਣਾਇਆ। ਉਹ 2015 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫ਼ਲ ਰਹੀ।
ਇਨ੍ਹਾਂ ਦੋਸ਼ਾਂ 'ਤੇ ਕੇਜਰੀਵਾਲ ਨੇ ਕਿਹਾ ਕਿ ਵਿਅਕਤੀ ਨੂੰ ਆਪਣੇ ਆਲੋਚਕ ਨੂੰ ਆਪਣੇ ਕਰੀਬ ਰੱਖਣਾ ਚਾਹੀਦਾ। ਉਨ੍ਹਾਂ ਨੇ ਕਿਹਾ,''ਅਸੀਂ ਭਾਜਪਾ ਦੇ ਦੋਸ਼ ਪੱਤਰ ਦਾ ਅਧਿਐਨ ਕਰਾਂਗੇ ਅਤੇ ਉਸ 'ਚ ਜੋ ਵੀ ਚੰਗੇ ਸੁਝਾਅ ਦਿੱਤੇ ਗਏ ਹਨ, ਉਨ੍ਹਾਂ ਨੂੰ ਅਗਲੇ 5 ਸਾਲਾਂ 'ਚ ਲਾਗੂ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਹਰ ਆਦਮੀ ਸਾਡੇ ਕੰਮ ਦੀ ਸਮੀਖਿਆ ਕਰੇ ਅਤੇ ਕਮੀਆਂ ਦੱਸੇ, ਸੁਝਾਅ ਦੇਵੇ ਤਾਂ ਕਿ ਅਸੀਂ ਹੋਰ ਚੰਗਾ ਕੰਮ ਕਰ ਸਕੀਏ।'' ਦਿੱਲੀ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। 'ਆਪ' ਨੇ 2015 ਦੀਆਂ ਵਿਧਾਨ ਸਭਾ ਚੋਣਾਂ 'ਚ 70 'ਚੋਂ 67 ਸੀਟਾਂ ਜਿੱਤੀਆਂ ਸਨ।
ਨਿਤੀਸ਼ ਨੇ ਜੇਤਲੀ ਦੀ ਜਯੰਤੀ ਮੌਕੇ ਬੁੱਤ ਦਾ ਕੀਤਾ ਉਦਘਾਟਨ, ਕਿਹਾ- ਬਿਹਾਰ ਨਾਲ ਰਿਹੈ ਖਾਸ ਲਗਾਅ
NEXT STORY