ਨਵੀਂ ਦਿੱਲੀ- ਦਿੱਲੀ ’ਚ ਭਾਜਪਾ ਸਰਕਾਰ ਦੇ ਸਹੁੰ ਚੁੱਕਣ ਦੇ 4 ਘੰਟਿਆਂ ਬਾਅਦ ਹੀ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿੱਤ ਮੰਤਰਾਲਾ ਆਪਣੇ ਕੋਲ ਰੱਖਿਆ ਹੈ।। ਮੁੱਖ ਮੰਤਰੀ ਰੇਖਾ ਗੁਪਤਾ ਨੇ ਖੁਦ ਆਪਣੇ ਕੋਲ ਵਿੱਤ ਵਿਭਾਗ ਸਮੇਤ ਕਈ ਵਿਭਾਗ ਰੱਖੇ ਹਨ। ਇਸ ਤੋਂ ਇਲਾਵਾ 8 ਵਿਭਾਗ ਹੋਰ ਆਪਣੇ ਕੋਲ ਰੱਖੇ ਹਨ। ਉੱਥੇ ਹੀ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਸੀਟ ਤੋਂ ਹਰਾਉਣ ਵਾਲੇ ਪ੍ਰਵੇਸ਼ ਵਰਮਾ ਨੂੰ ਵੀ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਪ੍ਰਵੇਸ਼ ਵਰਮਾ ਨੂੰ ਪੀਡਬਲਿਊਡੀ (ਪਬਲਿਕ ਵਰਕਸ ਵਿਭਾਗ), ਵਿਧਾਨਕ ਮਾਮਲੇ, ਸਿੰਚਾਈ ਅਤੇ ਹੜ੍ਹ ਕੰਟਰੋਲ, ਪਾਣੀ, ਗੁਰਦੁਆਰਾ ਚੋਣਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਰੋਹਿਣੀ ਤੋਂ ਚੌਥੀ ਵਾਰ ਜਿੱਤੇ ਸੀਨੀਅਰ ਭਾਜਪਾ ਆਗੂ ਵਿਜੇਂਦਰ ਗੁਪਤਾ ਨੂੰ ਵਿਧਾਨ ਸਭਾ ਸਪੀਕਰ ਅਤੇ ਮੁਸਤਫਾਬਾਦ ਤੋਂ ਵਿਧਾਇਕ ਮੋਹਨ ਸਿੰਘ ਬਿਸ਼ਟ ਨੂੰ ਡਿਪਟੀ ਸਪੀਕਰ ਬਣਾਇਆ ਜਾਵੇਗਾ।
ਮੰਤਰੀਮੰਡਲ ਦੀ ਪਹਿਲੀ ਮੀਟਿੰਗ ’ਚ 2 ਵੱਡੇ ਫੈਸਲੇ
ਦਿੱਲੀ ’ਚ ਵੀਰਵਾਰ ਨੂੰ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ’ਚ ਪਹਿਲੀ ਮੰਤਰੀਮੰਡਲ ਦੀ ਮੀਟਿੰਗ ਹੋਈ। ਇਸ ਮੀਟਿੰਗ ’ਚ ਆਯੂਸ਼ਮਾਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ। ਉੱਥੇ ਹੀ, ਦਿੱਲੀ ਵਿਧਾਨ ਸਭਾ ਦੇ ਪਹਿਲੇ ਸੈਸ਼ਨ ’ਚ ਕੈਗ ਰਿਪੋਰਟ ਪੇਸ਼ ਕਰਨ ਨੂੰ ਵੀ ਮੰਤਰੀਮੰਡਲ ਨੇ ਹਰੀ ਝੰਡੀ ਦੇ ਦਿੱਤੀ। ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇਤਾਵਾਂ ਨੇ ਮੰਤਰੀਮੰਡਲ ਦੀ ਪਹਿਲੀ ਮੀਟਿੰਗ ’ਚ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਲਾਗੂ ਕਰਨ ਦਾ ਵਾਅਦਾ ਕੀਤਾ ਸੀ।
1. ਰੇਖਾ ਗੁਪਤਾ (ਮੁੱਖ ਮੰਤਰੀ)- ਵਿੱਤ, ਸੇਵਾਵਾਂ, ਵਿਜੀਲੈਂਸ ਵਿਭਾਗ
2. ਪ੍ਰਵੇਸ਼ ਵਰਮਾ (ਉੱਪ-ਮੁੱਖ ਮੰਤਰੀ)- ਲੋਕ ਨਿਰਮਾਣ ਵਿਭਾਗ, ਪਾਣੀ, ਵਿਧਾਨਕ ਮਾਮਲੇ, ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ
3. ਮਨਜਿੰਦਰ ਸਿੰਘ ਸਿਰਸਾ- ਉਦਯੋਗ ਅਤੇ ਵਾਤਾਵਰਣ ਵਿਭਾਗ
4. ਰਵਿੰਦਰ ਕੁਮਾਰ ਇੰਦਰਾਜ- ਸਮਾਜ ਭਲਾਈ ਅਤੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਭਲਾਈ
5. ਕਪਿਲ ਮਿਸ਼ਰਾ- ਕਾਨੂੰਨ ਤੇ ਨਿਆਂ ਅਤੇ ਕਿਰਤ ਵਿਭਾਗ
6. ਆਸ਼ੀਸ਼ ਸੂਦ- ਗ੍ਰਹਿ, ਬਿਜਲੀ, ਸ਼ਹਿਰੀ ਵਿਕਾਸ ਅਤੇ ਸਿੱਖਿਆ
7. ਪੰਕਜ ਕੁਮਾਰ ਸਿੰਘ- ਸਿਹਤ, ਆਵਾਜਾਈ ਅਤੇ ਆਈ. ਟੀ. ਵਿਭਾਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Exam ਦੇਣ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਨਹਿਰ 'ਚ ਡਿੱਗੀ SUV
NEXT STORY