ਨਵੀਂ ਦਿੱਲੀ : ਦਿੱਲੀ ਵਿੱਚ ਲਾਲ ਕਿਲ੍ਹੇ ਦੇ ਨੇੜੇ ਸੋਮਵਾਰ ਨੂੰ ਹੋਏ ਕਾਰ ਵਿਸਫੋਟ ਨੂੰ ਕੇਂਦਰ ਸਰਕਾਰ ਨੇ ਅਧਿਕਾਰਤ ਤੌਰ 'ਤੇ 'ਅੱਤਵਾਦੀ ਘਟਨਾ' ਮੰਨ ਲਿਆ ਹੈ। ਸਰਕਾਰ ਨੇ ਇਸ ਘਟਨਾ ਨੂੰ 'ਘੋਰ ਅਪਰਾਧ' ਦੱਸਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਹਮਲੇ 'ਤੇ ਗਹਿਰਾ ਸੋਗ ਪ੍ਰਗਟਾਇਆ ਗਿਆ।
ਕੈਬਨਿਟ ਮੀਟਿੰਗ ਦੇ ਮੁੱਖ ਪਹਿਲੂ:
* ਕੇਂਦਰੀ ਕੈਬਨਿਟ ਨੇ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ ਪ੍ਰਸਤਾਵ ਪਾਸ ਕੀਤਾ।
* ਕੈਬਨਿਟ ਨੇ ਇਸ ਕਾਰ ਵਿਸਫੋਟ ਨੂੰ ਦੇਸ਼ ਵਿਰੋਧੀ ਤਾਕਤਾਂ ਦੁਆਰਾ ਕੀਤਾ ਗਿਆ ਇੱਕ "ਘੋਰ ਅੱਤਵਾਦੀ ਅਪਰਾਧ" ਦੱਸਿਆ।
* ਕੈਬਨਿਟ ਨੇ ਇਸ ਘਟਨਾ ਨੂੰ "ਕਾਇਰਾਨਾ ਅਤੇ ਘਿਨਾਉਣਾ" ਕਰਾਰ ਦਿੰਦੇ ਹੋਏ ਅੱਤਵਾਦ ਦੇ ਹਰ ਰੂਪ ਦੀ ਨਿੰਦਾ ਕੀਤੀ।
* ਕੈਬਨਿਟ ਨੇ ਤੇਜ਼ ਜਾਂਚ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਦੋਸ਼ੀਆਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕੀਤੀ ਜਾਵੇਗੀ।
* ਕੈਬਨਿਟ ਨੇ ਸੰਕਟ ਦੇ ਸਮੇਂ ਦੌਰਾਨ ਸੁਰੱਖਿਆ ਏਜੰਸੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਾਗਰਿਕਾਂ ਵੱਲੋਂ ਦਿਖਾਈ ਗਈ ਸਾਹਸਿਕਤਾ ਅਤੇ ਤਤਪਰਤਾ ਦੀ ਵੀ ਸ਼ਲਾਘਾ ਕੀਤੀ।
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਹ ਪ੍ਰਸਤਾਵ ਪੜ੍ਹਿਆ ਅਤੇ ਮਾਰੇ ਗਏ ਪਰਿਵਾਰਾਂ ਪ੍ਰਤੀ ਸੰਵੇਦਨਾਵਾਂ ਪ੍ਰਗਟਾਈਆਂ। ਸੋਮਵਾਰ ਸ਼ਾਮ ਨੂੰ ਹੋਏ ਇਸ ਬਲਾਸਟ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਦੱਖਣੀ ਭਾਰਤ 'ਚ ਮੀਂਹ ਤੇ ਉੱਤਰੀ ਭਾਰਤ 'ਚ ਠੰਢ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ Alert
NEXT STORY