ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਵਿੱਤੀ ਸਾਲ 2025-26 ਲਈ ਇਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਜੋ ਕਿ ਪਿਛਲੇ ਵਿੱਤੀ ਸਾਲ 2024-25 ਦੇ ਬਜਟ ਦੀ ਤੁਲਨਾ 'ਚ 31.5 ਫ਼ੀਸਦੀ ਵੱਧ ਹੈ। ਰੇਖਾ ਗੁਪਤਾ ਨੇ ਇਸ ਨੂੰ ਇਤਿਹਾਸਕ ਬਜਟ ਕਰਾਰ ਦਿੱਤਾ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਸਮਰੱਥਾ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਬਜਟ ਵਿਚ ਬਿਜਲੀ, ਸੜਕ, ਪਾਣੀ ਅਤੇ ਸੰਪਰਕ ਸਮੇਤ 10 ਪ੍ਰਮੁੱਖ ਖੇਤਰਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਐਮਰਜੈਂਸੀ ਬ੍ਰੇਕ ਲਾ ਕੇ ਰੋਕਣਾ ਪਿਆ ਯਾਤਰੀਆਂ ਨਾਲ ਭਰਿਆ ਜਹਾਜ਼, ਸਵਾਰ ਸਨ ਡਿਪਟੀ CM ਅਤੇ DGP
ਬਜਟ 'ਚ ਕੀਤੇ ਗਏ ਵੱਡੇ ਐਲਾਨ
-ਬਜਟ 'ਚ 'ਮਹਿਲਾ ਸਮਰਿਧੀ ਯੋਜਨਾ' ਲਈ 5100 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਸ ਜ਼ਰੀਏ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ।
-ਰੇਖਾ ਗੁਪਤਾ ਨੇ 'ਮਾਤ੍ਰਿਤਵ ਵੰਦਨ ਪ੍ਰਾਜੈਕਟ' ਲਈ 210 ਕਰੋੜ ਰੁਪਏ ਦੀ ਵਿਵਸਥਾ। ਇਸ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ 21,000 ਰੁਪਏ ਦੀ ਇਕਮੁਸ਼ਤ ਰਾਸ਼ੀ ਦਿੱਤੀ ਜਾਵੇਗੀ।
-ਔਰਤਾਂ ਦੀ ਸੁਰੱਖਿਆ ਲਈ ਦਿੱਲੀ ਵਿੱਚ 50,000 ਸੀਸੀਟੀਵੀ ਕੈਮਰੇ ਲਗਾਏ ਜਾਣਗੇ।
-10ਵੀਂ ਜਮਾਤ ਪਾਸ ਕਰਨ ਵਾਲੇ 1,200 ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ ਦੇਵੇਗੀ, ਵਿੱਤ ਸਾਲ 2025-26 ਦੇ ਬਜਟ 'ਚ ਇਸ ਲਈ 750 ਕਰੋੜ ਰੁਪਏ ਅਲਾਟ ਕੀਤੇ ਗਏ।
-ਯਮੁਨਾ ਅਤੇ ਸੀਵਰੇਜ ਦੀ ਸਫਾਈ ਲਈ 9 ਹਜ਼ਾਰ ਕਰੋੜ ਰੁਪਏ ਦਾ ਬਜਟ ਹੈ।
-ਦਿੱਲੀ-NCR 'ਚ ਬਿਹਤਰ ਟਰਾਂਸਪੋਰਟ ਸੰਪਰਕ ਲਈ 1,000 ਕਰੋੜ ਰੁਪਏ ਦਾ ਪ੍ਰਸਤਾਵ।
-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਲਈ 2,144 ਕਰੋੜ ਰੁਪਏ ਅਲਾਟ ਕੀਤੇ ਗਏ। ਇਸ ਤਹਿਤ ਦਿੱਲੀ ਵਿਚ ਪਾਤਰ ਲੋਕਾਂ ਨੂੰ 10 ਲੱਖ ਰੁਪਏ ਦਾ ਹੈਲਥ ਬੀਮਾ ਕਵਰੇਜ ਮਿਲੇਗਾ।
-ਬਜਟ ਵਿਚ ਪੀਐੱਮ ਆਵਾਸ ਯੋਜਨਾ ਲਈ 20 ਕਰੋੜ ਰੁਪਏ ਅਲਾਟ ਕੀਤੇ ਗਏ।
- ਸਰਕਾਰ 100 ਥਾਵਾਂ 'ਤੇ ਅਟਲ ਕੰਟੀਨ ਖੋਲ੍ਹੇਗੀ, ਜਿਸ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
- ਬਜਟ 'ਚ ਬੁਨਿਆਦੀ ਢਾਂਚੇ ਲਈ ਸਰਕਾਰ ਵਲੋਂ 1 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਇਹ ਵੀ ਪੜ੍ਹੋ- ਇਹ ਤਾਂ ਹੱਦ ਹੋ ਗਈ! 48 ਘੰਟੇ ਪਹਿਲਾਂ ਮਰੇ ਮੁੰਡੇ ਦਾ ਇਲਾਜ ਕਰਦੇ ਰਹੇ ਡਾਕਟਰ
CM ਰੇਖਾ ਗੁਪਤਾ ਨੇ ਕਿਹਾ...
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਬੁਨਿਆਂਦੀ ਢਾਂਚੇ ਨੂੰ ਸਾਡੀ ਸਰਕਾਰ ਮਜ਼ਬੂਤ ਕਰੇਗੀ, ਤੇਜ਼ ਵਿਕਾਸ ਦੀ ਰਫ਼ਤਰਾ ਯਕੀਨੀ ਕਰੇਗੀ। ਉਨ੍ਹਾਂ ਕਿਹਾ ਕਿ 28,000 ਕਰੋੜ ਰੁਪਏ ਦੇ ਪੂੰਜੀਗਤ ਖ਼ਰਚ ਨਾਲ ਦਿੱਲੀ ਵਿਚ ਸੜਕਾਂ, ਪੁਲ, ਜਲ ਨਿਕਾਸੀ, ਟਰਾਂਸਪੋਰਟ ਅਤੇ ਹੋਰ ਜਨਤਕ ਸੇਵਾਵਾਂ ਵਿਚ ਸੁਧਾਰ ਕਰੇਗੀ। ਇਹ ਬਜਟ ਦਿੱਲੀ ਨੂੰ ਸਮਾਰਟ ਅਤੇ ਆਧੁਨਿਕ ਸ਼ਹਿਰ ਵਿਚ ਬਦਲਣ ਦੀ ਦਿਸ਼ਾ ਵਿਚ ਮਜ਼ਬੂਤ ਕਦਮ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਹਿਲੀ ਵਾਰ ਦਿੱਲੀ ਦੇ ਇਤਿਹਾਸ ਵਿਚ ਅਜਿਹਾ ਹੋਇਆ ਹੈ ਕਿ 2024-25 ਵਿਚ ਬਜਟ ਘਟਿਆ। ਇਸ ਵਾਰ ਦਿੱਲੀ ਸਰਕਾਰ ਦਾ ਬਜਟ ਇਕ ਲੱਖ ਕਰੋੜ ਦਾ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 31.5 ਫ਼ੀਸਦੀ ਵੱਧ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਫ਼ਤ 'ਚ ਨਹੀਂ ਦਿੱਤੀ Ice Cream, ਨੌਜਵਾਨ ਨੇ ਦੁਕਾਨਦਾਰ ਦੇ ਮੂੰਹ 'ਚ ਮਾਰ'ਤੀ ਗੋਲੀ
NEXT STORY