ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਿੱਲੀ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਬਜਾਏ ਉਨ੍ਹਾਂ ਨੂੰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਦਿੱਲੀ 'ਚ ਅਗਲੇ ਸਾਲ ਫਰਵਰੀ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਪੁਲਸ ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਆਉਂਦੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਸਵੇਰ ਦੀ ਸੈਰ ਦੌਰਾਨ ਇਕ ਵਪਾਰੀ ਦਾ ਗੋਲੀ ਮਾਰ ਕੇ ਕਤਲ, ਪੰਚਸ਼ੀਲ ਐਨਕਲੇਵ 'ਚ ਇਕ ਬਜ਼ੁਰਗ ਦੇ ਕਤਲ ਅਤੇ ਜ਼ਬਰਨ ਵਸੂਲੀ ਦੀਆਂ ਵਧਦੀਆਂ ਘਟਨਾਵਾਂ ਸਮੇਤ ਕਈ ਹਿੰਸਕ ਘਟਨਾਵਾਂ 'ਤੇ ਚਿੰਤਾ ਜ਼ਾਹਰ ਕੀਤੀ।
ਕੇਜਰੀਵਾਲ ਨੇ ਕਿਹਾ,''ਲੋਕ ਘਬਰਾਏ ਹੋਏ ਹਨ ਅਤੇ ਕਾਨੂੰਨ-ਵਿਵਸਥਾ ਚਰਮਰਾ ਗਈ ਹੈ। ਬਜ਼ੁਰਗ ਡਰੇ ਹੋਏ ਹਨ, ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਤੇ ਗੈਂਗਵਾਰ ਹੋ ਰਿਹਾ ਹੈ। ਦਿੱਲੀ ਦੇ ਹਰ ਕੋਨੇ 'ਚ ਨਸ਼ੀਲੇ ਪਦਾਰਥ ਵਿਕ ਰਹੇ ਹਨ। ਦਿੱਲੀ ਪੁਲਸ ਕਿੱਥੇ ਹੈ? ਗ੍ਰਹਿ ਮੰਤਰੀ ਕਿੱਥੇ ਹਨ?'' ਉਨ੍ਹਾਂ ਨੇ ਕੁਝ ਅਪਰਾਧਾਂ ਦੇ ਪਿੱਛੇ ਰੋਹਿੰਗੀਆ ਦਾ ਹੱਥ ਹੋਣ ਦੇ ਭਾਜਪਾ ਦੇ ਦਾਅਵੇ 'ਤੇ ਕਿਹਾ,''ਜੇਕਰ ਉਹ ਰੋਹਿੰਗੀਆ ਹਨ ਤਾਂ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਮਿਆਂਮਾਰ ਅਤੇ ਬੰਗਲਾਦੇਸ਼ ਦੀਆਂ ਸਰਹੱਦਾਂ 'ਤੇ ਕਿਉਂ ਨਹੀਂ ਰੋਕਿਆ? ਅਤੇ ਜੇਕਰ ਉਹ ਦਿੱਲੀ 'ਚ ਦਾਖ਼ਲ ਹੋਏ ਹਨ ਤਾਂ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਬਜਾਏ, ਉਨ੍ਹਾਂ ਨੂੰ ਦਿੱਲੀ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ 'ਤੇ ਧਿਆਨ ਦੇਣਾ ਚਾਹੀਦਾ।'' ਭਾਜਪਾ ਨੇ ਪਹਿਲੇ ਵੀ 'ਆਪ' 'ਤੇ ਰਾਜਨੀਤਕ ਲਾਭ ਲਈ ਅਪਰਾਧਕ ਤੱਤਾਂ ਨੂੰ ਬਚਾਉਣ ਦਾ ਦੋਸ਼ ਲਗਾ ਕੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਹਾਲਾਂਕਿ, ਤਰਕ ਦਿੱਤਾ ਕਿ ਇਸ ਤਰਾਂ ਦੇ ਦਾਅਵੇ ਲੋਕਾਂ ਦਾ ਧਿਆਨ ਜਨਤਕ ਸੁਰੱਖਿਆ ਦੇ ਅਹਿਮ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'...ਨਾਗ ਸਾਂਭ ਲੈ ਜੁਲਫ਼ਾਂ ਦੇ' ਗਾਣੇ 'ਤੇ ਥਿਰਕੇ ਸਿੱਖਿਆ ਮੰਤਰੀ
NEXT STORY