ਮਥੁਰਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਦਿੱਲੀ ਦੇ ਰਹਿਣ ਵਾਲੇ ਇਕ ਕਾਰੋਬਾਰੀ ਨੇ ਕਾਰ 'ਚ ਆਪਣੀ ਪਤਨੀ ਅਤੇ ਨਾਬਾਲਗ ਬੇਟੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਆਪਣੀ ਵੀ ਜਾਨ ਦੇ ਦਿੱਤੀ। ਇਹ ਕਾਰ ਜ਼ਿਲੇ ਦੇ ਯਮੁਨਾ ਐਕਸਪ੍ਰੈੱਸ ਤੋਂ ਮਿਲੀ ਹੈ, ਜਿੱਥੇ ਉਹ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ ਸਨ। ਪੁਲਸ ਨੇ ਬੁੱਧਵਾਰ ਭਾਵ ਅੱਜ ਦੱਸਿਆ ਕਿ ਉਨ੍ਹਾਂ ਦਾ ਨਾਬਾਲਗ ਬੇਟਾ ਕਾਰ ਦੇ ਅੰਦਰ ਗੰਭੀਰ ਰੂਪ ਨਾਲ ਜ਼ਖਮੀ ਹਾਲਤ 'ਚ ਮਿਲਿਆ ਅਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਪੁਲਸ ਅਫਸਰ ਅਸ਼ੋਕ ਕੁਮਾਰ ਮੀਣਾ ਨੇ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਪੁਲਸ ਦੇ ਗਸ਼ਤੀ ਵਾਹਨ ਨੇ ਇਕ ਕਾਰ ਨੂੰ ਖੜ੍ਹੀ ਹੋਈ ਦੇਖਿਆ। ਇਸ ਕਾਰ ਦਾ ਨੰਬਰ ਮਥੁਰਾ ਵਿਚ ਰਜਿਸਟਰਡ ਸੀ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਆਖਰਕਾਰ ਕਾਰੋਬਾਰੀ ਨੇ ਇਸ ਤਰ੍ਹਾਂ ਕਿਉਂ ਕੀਤਾ।
ਦੇਸ਼ ਦੇ ਪਹਿਲੇ ਸੀ.ਡੀ.ਐੱਸ. ਬਿਪਿਨ ਰਾਵਤ ਦੇ ਦਫ਼ਤਰ ਦੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY