ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਠੰਡ ਵਧਣ ਲੱਗੀ ਹੈ ਅਤੇ ਬੁੱਧਵਾਰ ਨੂੰ ਇੱਥੇ ਘੱਟੋ-ਘੱਟ ਤਾਪਮਾਨ ਸਿਰਫ 3.6 ਡਿਗਰੀ ਦਰਜ ਹੋਇਆ। ਇਹ ਇਸ ਸਾਲ ਦਾ ਸਭ ਤੋਂ ਠੰਡਾ ਦਿਨ ਰਿਹਾ ਪਰ ਪਿਛਲੇ ਤਿੰਨ ਸਾਲਾਂ ਦੌਰਾਨ ਦਿੱਲੀ ਕਦੇ ਇੰਨੀ ਠੰਡੀ ਨਹੀਂ ਹੋਈ। ਇਸ ਤੋਂ ਪਹਿਲਾਂ ਇਸੇ ਸਾਲ 23 ਦਸੰਬਰ ਨੂੰ ਤਾਪਮਾਨ 3.7 ਡਿਗਰੀ ਰਿਹਾ ਸੀ। ਦਿੱਲੀ ਦੇ ਕਈ ਖੇਤਰਾਂ 'ਚ ਤਾਪਮਾਨ 3 ਡਿਗਰੀ ਦੇ ਨੇੜੇ-ਤੇੜੇ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਜੇ ਠੰਡਕ ਇਸੇ ਤਰ੍ਹਾਂ ਰਹੇਗੀ। ਕੋਹਰਾ ਵੀ ਪਰੇਸ਼ਾਨ ਕਰਦਾ ਰਹੇਗਾ। 30 ਦਸੰਬਰ ਤੱਕ ਦਿੱਲੀ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਕ ਜਨਵਰੀ ਨੂੰ ਤਾਪਮਾਨ 21 ਅਤੇ ਘੱਟੋ-ਘੱਟ 4 ਡਿਗਰੀ ਰਹਿ ਸਕਦਾ ਹੈ। ਪਿਛਲੇ ਕਰੀਬ ਇਕ ਹਫਤੇ ਤੋਂ ਰਾਜਧਾਨੀ ਠੰਡੀ ਲਹਿਰ ਦੀ ਲਪੇਟ 'ਚ ਹੈ। ਇੰਨੇ ਲੰਬੇ ਸਮੇਂ ਤੱਕ ਸ਼ੀਤ (ਠੰਡੀ) ਲਹਿਰ ਦਾ ਪਰਲੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਪਿਛਲੇ 10 ਸਾਲਾਂ ਦੌਰਾਨ 4 ਡਿਗਰੀ ਤੋਂ ਘੱਟ ਤਾਪਮਾਨ ਸਿਰਫ 4 ਮੌਕਿਆਂ 'ਤੇ ਹੀ ਦੇਖਿਆ ਗਿਆ। ਇਹ ਮੌਕੇ ਵੀ ਦਸੰਬਰ ਦੇ ਆਖਰੀ ਦਿਨਾਂ 'ਚ ਆਏ। ਅਜਿਹੇ 'ਚ ਅਨੁਮਾਨ ਹੈ ਕਿ ਇਸ ਸਾਲ ਦਸੰਬਰ ਦੇ ਆਖਰੀ ਦਿਨਾਂ 'ਚ ਤਾਪਮਾਨ 2 ਡਿਗਰੀ ਤੱਕ ਵੀ ਜਾ ਸਕਦਾ ਹੈ।
ਨਮਾਜ਼ ਤੋਂ ਬਾਅਦ ਹੁਣ ਪਾਰਕ 'ਚ ਭਾਗਵਤ ਕਥਾ 'ਤੇ ਲੱਗੀ ਰੋਕ
NEXT STORY