ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਦੀ ਸਥਿਤੀ 'ਤੇ ਚਰਚਾ ਲਈ ਐਤਵਾਰ ਨੂੰ ਦਿੱਲੀ ਦੇ ਉੱਪ-ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਬੈਠਕ ਕਰਨਗੇ। ਇਹ ਬੈਠਕ ਦਿੱਲੀ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੁਲਾਈ ਗਈ ਹੈ। ਦਿੱਲੀ 'ਚ ਇਨਫੈਕਸ਼ਨ ਦੇ 36 ਹਜ਼ਾਰ ਮਾਮਲੇ ਸਾਹਮਣੇ ਆ ਚੁਕੇ ਹਨ, ਜਦੋਂ ਕਿ ਹੁਣ ਤੱਕ ਇਸ ਮਹਾਮਾਰੀ ਨਾਲ ਰਾਜਧਾਨੀ 'ਚ 1200 ਤੋਂ ਵਧ ਲੋਕ ਆਪਣੀ ਜਾਨ ਗਵਾ ਚੁਕੇ ਹਨ।
ਸ਼ਾਹ ਦੇ ਦਫ਼ਤਰ ਵਲੋਂ ਟਵੀਟ ਕੀਤਾ ਗਿਆ,''ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਦੇ ਸੰਦਰਭ 'ਚ ਸਥਿਤੀ ਦੀ ਸਮੀਖਿਆ ਲਈ ਦਿੱਲੀ ਦੇ ਉੱਪ ਰਾਜਪਾਲ, ਮੁੱਖ ਮੰਤਰੀ ਅਤੇ ਐੱਸ.ਡੀ.ਐੱਮ.ਏ. ਦੇ ਮੈਂਬਰਾਂ ਨਾਲ ਕੱਲ ਯਾਨੀ 14 ਜੂਨ ਸਵੇਰੇ 11 ਵਜੇ ਬੈਠਕ ਕਰਨਗੇ। ਏਮਜ਼ ਦੇ ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਦੌਰਾਨ ਮੌਜੂਦ ਰਹਿਣਗੇ।''
ਦਿੱਲੀ 'ਚ ਮਰੀਜ਼ਾਂ ਨਾਲ ਹੋ ਰਿਹਾ ਜਾਨਵਰਾਂ ਵਰਗਾ ਸਲੂਕ, ਅਸਤੀਫ਼ਾ ਦੇਣ ਕੇਜਰੀਵਾਲ : ਮਨੋਜ ਤਿਵਾੜੀ
NEXT STORY