ਨਵੀਂ ਦਿੱਲੀ : ਭਾਰਤ ਤੋਂ ਦੁਬਈ ਜਾ ਰਹੇ ਇੱਕ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਦੱਸਿਆ ਜਾ ਰਿਹਾ ਹੈ ਕਿ ਸਪਾਈਸ ਜੈੱਟ ਦੀ SG-11 ਫਲਾਈਟ ਨੇ ਦਿੱਲੀ ਤੋਂ ਦੁਬਈ ਲਈ ਉਡਾਣ ਭਰੀ ਸੀ, ਰਸਤੇ 'ਚ ਤਕਨੀਕੀ ਖਰਾਬੀ ਦਾ ਪਤਾ ਲੱਗਣ 'ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ। ਚੰਗੀ ਗੱਲ ਇਹ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਸਪਾਈਸਜੈੱਟ ਬੀ737 ਜਹਾਜ਼ ਦਿੱਲੀ ਤੋਂ ਦੁਬਈ ਜਾ ਰਿਹਾ ਸੀ। ਇੰਡੀਕੇਟਰ ਲਾਈਟ 'ਚ ਖਰਾਬੀ ਕਾਰਨ ਜਹਾਜ਼ ਨੂੰ ਕਰਾਚੀ ਹਵਾਈ ਅੱਡੇ ਲਈ ਮੋੜ ਦਿੱਤਾ ਗਿਆ।
ਇਹ ਵੀ ਪੜ੍ਹੋ : ਚੰਦਰਮਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ! , NASA ਮੁਖੀ ਨੇ ਦਿੱਤੀ ਚਿਤਾਵਨੀ
ਬੁਲਾਰੇ ਨੇ ਦੱਸਿਆ ਕਿ ਜਹਾਜ਼ ਕਰਾਚੀ 'ਚ ਸੁਰੱਖਿਅਤ ਉਤਰ ਗਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਪਾਈਸਜੈੱਟ ਵੱਲੋਂ ਦੱਸਿਆ ਗਿਆ ਹੈ ਕਿ ਕੋਈ ਐਮਰਜੈਂਸੀ ਘੋਸ਼ਣਾ ਨਹੀਂ ਕੀਤੀ ਗਈ ਸੀ ਅਤੇ ਜਹਾਜ਼ ਨੇ ਸਾਧਾਰਨ ਲੈਂਡਿੰਗ ਕੀਤੀ ਸੀ। ਉਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਹਾਜ਼ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਦੀ ਪਹਿਲਾਂ ਕੋਈ ਰਿਪੋਰਟ ਨਹੀਂ ਸੀ। ਹਵਾਈ ਅੱਡੇ 'ਤੇ ਯਾਤਰੀਆਂ ਨੂੰ ਚਾਹ ਅਤੇ ਸਨੈਕਸ ਮੁਹੱਈਆ ਕਰਵਾਇਆ ਗਿਆ ਹੈ। ਸਪਾਈਸ ਜੈੱਟ ਵੱਲੋਂ ਇਕ ਹੋਰ ਜਹਾਜ਼ ਕਰਾਚੀ ਭੇਜਿਆ ਜਾ ਰਿਹਾ ਹੈ, ਜਿਹੜਾ ਯਾਤਰੀਆਂ ਨੂੰ ਲੈ ਕੇ ਦੁਬਈ ਲਈ ਰਵਾਨਾ ਹੋਵੇਗਾ।
ਦੂਜੇ ਪਾਸੇ ਜਿਵੇਂ ਹੀ ਐਮਰਜੈਂਸੀ ਲੈਂਡਿੰਗ ਦੀ ਖਬਰ ਆਈ ਤਾਂ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸਪਾਈਸਜੈੱਟ ਦੀ ਫਲਾਈਟ 'ਚ ਆ ਰਹੀਆਂ ਦਿੱਕਤਾਂ ਬਾਰੇ ਗੱਲਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਏਅਰਲਾਈਨ ਵਿੱਚ ਕੁਝ ਗੜਬੜ ਹੈ।
ਇਹ ਵੀ ਪੜ੍ਹੋ : ਰੈਸਟੋਰੈਂਟਸ ਅਤੇ ਹੋਟਲ ਹੁਣ ਜ਼ਬਰਦਸਤੀ ਨਹੀਂ ਵਸੂਲ ਸਕਦੇ ਸਰਵਿਸ ਚਾਰਜ, CCPA ਨੇ ਜਾਰੀ ਕੀਤੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਿਜ਼ਰਵ ਬੈਂਕ ਨੇ ਐਚਡੀਐਫਸੀ, ਐਚਡੀਐਫਸੀ ਬੈਂਕ ਦੇ ਰਲੇਵੇਂ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
NEXT STORY