ਨਵੀਂ ਦਿੱਲੀ, (ਅਨਸ)- ਦਿੱਲੀ ਪੁਲਸ ਨੇ ਦਵਾਰਕਾ ਇਲਾਕੇ ’ਚ ਇਕ ਅਜਿਹੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਜੋ ਪਤੰਜਲੀ, ਮਦਰ ਡੇਅਰੀ ਅਤੇ ਅਮੁਲ ਵਰਗੇ ਬ੍ਰਾਂਡਾਂ ਦੇ ਲੇਬਲ ਵਾਲੇ ਕੰਟੇਨਰਾਂ ’ਚ ਨਕਲੀ ਘਿਓ ਬਣਾ ਕੇ ਵੇਚ ਰਹੀ ਸੀ।
ਅਧਿਕਾਰੀਆਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦਵਾਰਕਾ) ਐੱਮ. ਹਰਸ਼ਵਰਧਨ ਨੇ ਦੱਸਿਆ ਕਿ ਦਵਾਰਕਾ ਪੁਲਸ, ਜ਼ਿਲਾ ਜਾਂਚ ਅਤੇ ਵਿਜੀਲੈਂਸ ਯੂਨਿਟਾਂ ਦੀਆਂ ਟੀਮਾਂ ਨੇ 19 ਨਵੰਬਰ ਨੂੰ ਡਿਚੌਨ ਕਲਾਂ ’ਚ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ ਸਾਨੂੰ ਨਕਲੀ ਘਿਓ ਬਣਾਉਣ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਵਸਤਾਂ ਬਰਾਮਦ ਹੋਈਆਂ। ਉੱਥੇ ਮੌਜੂਦ ਦੋ ਵਿਅਕਤੀ ਫੈਕਟਰੀ ਚਲਾਉਣ ਲਈ ਲੋੜੀਂਦੇ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।
ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਫੈਕਟਰੀ ਮਾਲਕ ਦਾ ਨਾਂ ਸੁਮਿਤ ਹੈ। ਉਸ ਵਿਰੁੱਧ ਕਾਪੀਰਾਈਟ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਵੱਖ-ਵੱਖ ਬ੍ਰਾਂਡਾਂ ਦੇ 4,900 ਰੈਪਰ, ਸਟਿੱਕਰ, ਮਦਰ ਡੇਅਰੀ ਦੇ ਲੇਬਲ ਵਾਲੇ 120 ਡੱਬੇ, ਘਿਓ ਦੀ ਪੈਕਿੰਗ ਵਿਚ ਵਰਤੇ ਜਾਣ ਵਾਲੇ ਕੰਟੇਨਰ, ਗੈਸ ਬਰਨਰ, ਵਨਸਪਤੀ ਤੇਲ ਅਤੇ ਨਕਲੀ ਘਿਓ ਬਣਾਉਣ ਵਾਲੀਆਂ ਕਈ ਹੋਰ ਵਸਤਾਂ ਬਰਾਮਦ ਕੀਤੀਆਂ ਹਨ।
ਦਾਜ 'ਚ ਲਿਆ 1 ਰੁਪਈਆ, ਹੈਲੀਕਾਪਟਰ 'ਤੇ ਆਈ ਡੋਲੀ, ਲਾੜੀ ਦੇ ਸੁਆਗਤ 'ਚ ਲੱਗੀ ਲੋਕਾਂ ਦੀ ਭੀੜ
NEXT STORY