ਨਵੀਂ ਦਿੱਲੀ– ਦਿੱਲੀ ਸਰਕਾਰ ਲਾਕਡਾਊਨ ਕਾਰਣ ਸ਼ਹਿਰ ਵਿਚ ਆਟੋ ਰਿਕਸ਼ਾ, ਟੈਕਸੀ ਅਤੇ ਈ-ਰਿਕਸ਼ਾ ਸਹਿਤ ਸਰਵਜਨਕ ਪਰਿਵਾਹਨ ਵਾਹਨਾਂ ਦੇ ਚਾਲਕਾਂ ਨੂੰ 5-5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਕਾਰਜ ਨੂੰ ਪੂਰਾ ਕਰਨ ਦੇ ਤਰੀਕੇ ਬਾਰੇ ਵਿਚਾਰ ਕਰ ਰਹੀ ਹੈ ਕਿਉਂਕਿ ਆਟੋ ਰਿਕਸ਼ਾ, ਟੈਕਸੀ, ਈ-ਰਿਕਸ਼ਾ, ਗ੍ਰਾਮੀਣ ਸੇਵਾ, ਆਰ. ਟੀ. ਵੀ. ਵਰਗੇ ਵਾਹਨਾਂ ਦੇ ਚਾਲਕਾਂ ਦੇ ਬੈਂਕ ਖਾਤੇ ਉਪਲਬਧ ਨਹੀਂ ਹਨ।
ਤਬਲੀਗੀ ਜਮਾਤ ਦੇ ਲੋਕਾਂ ਨੇ ਦਿੱਲੀ ਤੋਂ ਲੋਕਲ ਟਰੇਨਾਂ 'ਚ ਕੀਤਾ ਸਫਰ, ਰੇਲਵੇ ਕਰ ਰਹੀ ਜਾਂਚ
NEXT STORY