ਨਵੀਂ ਦਿੱਲੀ/ਹਰਿਆਣਾ— ਹਰਿਆਣਾ 'ਚ ਪ੍ਰਦੂਸ਼ਣ ਦਾ ਪੱਧਰ ਦਿੱਲੀ ਨਾਲੋਂ ਵੀ ਜ਼ਿਆਦਾ ਹੋ ਗਿਆ ਹੈ। ਇਸ ਦੇ 2 ਸ਼ਹਿਰਾਂ 'ਚ ਪ੍ਰਦੂਸ਼ਣ ਦਾ ਪੱਧਰ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 'ਚ 800 ਦੇ ਪਾਰ ਪਹੁੰਚ ਚੁੱਕਿਆ ਹੈ। ਇਸ 'ਚ ਹਿਸਾਰ ਅਤੇ ਫਤਿਹਾਬਾਦ ਸ਼ਾਮਲ ਹਨ। ਇੱਥੇ ਪੀਐੱਮ-10 ਦਾ ਪੱਧਰ 802 ਅਤੇ 865 ਤੱਕ ਪਹੁੰਚ ਚੁਕਿਆ ਹੈ। ਹਿਸਾਰ ਅਤੇ ਫਤਿਹਾਬਾਦ ਤੋਂ ਪਹਿਲਾਂ ਤੱਕ ਯੂ.ਪੀ. ਦੇ ਗਾਜ਼ੀਆਬਾਦਾ ਨੂੰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸਥਾਨ ਮੰਨਿਆ ਗਿਆ ਸੀ। ਏਅਰ ਕਵਾਲਿਟੀ ਇੰਡੈਕਸ 'ਚ ਦਿੱਲੀ ਅਤੇ ਐੱਨ.ਸੀ.ਆਰ. 500 ਪਾਰ ਤੱਕ ਹੀ ਪਹੁੰਚੀ ਹੈ। ਅਜਿਹੇ 'ਚ ਹਿਸਾਰ ਅਤੇ ਫਤਿਹਾਬਾਦ ਦੇ ਹਾਲ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।
ਜਾਣੋ ਇਨ੍ਹਾਂ ਥਾਂਵਾਂ ਦਾ ਏ.ਕਿਊ. ਆਈ
1- ਦਿੱਲੀ 'ਚ ਏ.ਕਊ.ਆਈ. ਹੈ 480 ਯਾਨੀ 'ਖਤਰਨਾਕ' ਸਥਿਤੀ
2- ਨੋਇਡਾ 'ਚ ਏ.ਕਊ.ਆਈ. ਹੈ 578 ਯਾਨੀ 'ਬੇਹੱਦ ਖਤਰਨਾਕ' ਸਥਿਤੀ
3- ਗੁਰੂਗ੍ਰਾਮ 'ਚ ਏ.ਕਊ.ਆਈ. ਹੈ 585 ਯਾਨੀ 'ਬੇਹੱਦ ਖਤਰਨਾਕ' ਸਥਿਤੀ
4- ਗਾਜ਼ੀਆਬਾਦ 'ਚ ਏ.ਕਊ.ਆਈ. ਹੈ 460 ਯਾਨੀ 'ਖਤਰਨਾਕ' ਸਥਿਤੀ
5- ਹਿਸਾਰ 'ਚ ਏ.ਕਊ.ਆਈ. ਹੈ 802 ਯਾਨੀ 'ਬੇਹੱਦ ਖਤਰਨਾਕ' ਸਥਿਤੀ
ਦੱਸਣਯੋਗ ਹੈ ਕਿ 0-50 ਤੱਕ ਦਾ ਏ.ਕਊ.ਆਈ. 'ਚੰਗਾ' ਮੰਨਿਆ ਜਾਂਦਾ ਹੈ। 51-100 ਤੱਕ 'ਸੰਤੋਸ਼ਜਨਕ', 101-200 'ਮੱਧਮ', 201-300 'ਖਰਾਬ', 301-400 'ਬਹੁਤ ਖਰਾਬ' ਅਤੇ ਇਸ ਤੋਂ ਉੱਪਰ ਗੰਭੀਰ ਸ਼੍ਰੇਣੀ 'ਚ ਆਉਂਦਾ ਹੈ। 500 ਦੇ ਉੱਪਰ ਏ.ਕਊ.ਆਈ. ਗੰਭੀਰ ਅਤੇ ਐਮਰਜੈਂਸੀ ਸਥਿਤੀ ਲਈ ਹੁੰਦਾ ਹੈ।
ਦਿੱਲੀ 'ਚ ਹੈਲਥ ਐਮਰਜੈਂਸੀ ਤੇ ਸਕੂਲਾਂ 'ਚ ਛੁੱਟੀ
ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ 'ਚ ਹੈਲਥ ਐਮਰਜੈਂਸੀ ਐਲਾਨ ਕਰਨੀ ਪਈ। ਦਿੱਲੀ ਸਰਕਾਰ ਨੇ ਸਾਰੇ ਸਕੂਲਾਂ 'ਚ 5 ਨਵੰਬਰ ਤੱਕ ਛੁੱਟੀ ਐਲਾਨ ਕਰ ਦਿੱਤੀ ਹੈ। ਐਮਰਜੈਂਸੀ ਸਥਿਤੀ ਨੂੰ ਦੇਖਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਤੁਰੰਤ ਟਾਸਕ ਫੋਰਸ ਦੀ ਬੈਠਕ ਬੁਲਾਈ। ਟਾਸਕ ਫੋਰਸ ਦੀ ਸਿਫ਼ਾਰਿਸ਼ 'ਤੇ ਪ੍ਰਦੂਸ਼ਣ ਕੰਟਰੋਲ ਅਥਾਰਿਟੀ ਈ.ਪੀ.ਸੀ.ਏ. ਨੇ ਦਿੱਲੀ-ਐੱਨ.ਸੀ.ਆਰ. 'ਚ ਨਿਰਮਾਣ ਕੰਮ 'ਤੇ 5 ਨਵੰਬਰ ਤੱਕ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ। ਠੰਡ ਦਾ ਮੌਸਮ ਖਤਮ ਹੋਣ ਤੱਕ ਆਤਿਸ਼ਬਾਜ਼ੀ ਵੀ ਬੈਨ ਕਰ ਦਿੱਤੀ, ਇਸ ਦਾ ਮਤਲਬ ਲੋਕ ਛਠ, ਕ੍ਰਿਸਮਿਸ, ਨਿਊ ਈਅਰ ਆਦਿ 'ਤੇ ਪਟਾਕੇ ਨਹੀਂ ਚਲਾ ਸਕਦੇ। ਹੋਰ ਪਾਬੰਦੀਆਂ ਨੂੰ ਵੀ 5 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ।
ਪਰਾਲੀ ਸਾੜਨ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਹਜ਼ਾਰ ਰੁਪਏ ਦਾ ਇਨਾਮ : ਖੱਟੜ
NEXT STORY