ਨਵੀਂ ਦਿੱਲੀ- ਜ਼ਮੀਨ ਅਤੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਅਤਿ-ਆਧੁਨਿਕ ਮਿਜ਼ਾਈਲ ਸਿਸਟਮ ਸਣੇ ਐਡਵਾਂਸਡ ਹਥਿਆਰਾਂ ਅਤੇ ਅਤਿ-ਆਧੁਨਿਕ ਸੈਂਸਰ ਪ੍ਰਣਾਲੀ ਨਾਲ ਲੈਸ ਸਵਦੇਸ਼ੀ ਸਟੀਲਥ ਜੰਗੀ ਜਹਾਜ਼ ‘ਮਹੇਂਦਰਗਿਰੀ’ ਨੂੰ 11 ਜੁਲਾਈ ਨੂੰ ਭਾਰਤੀ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ ਜਾਵੇਗਾ।
ਸਮੁੰਦਰੀ ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਵੱਲੋਂ ਡਿਜ਼ਾਈਨ ਕੀਤੇ ਗਏ ਅਤੇ ਮੁੰਬਈ ਦੀ ਮਝਗਾਂਵ ਡੌਕ ਸ਼ਿਪਬਿਲਡਰਜ਼ ਲਿਮਟਿਡ ’ਚ ਬਣਾਏ ਗਏ ‘ਮਹੇਂਦਰਗਿਰੀ’ ’ਚ ਹਵਾ ਵਿਰੋਧੀ, ਸਤ੍ਹਾ ਵਿਰੋਧੀ ਅਤੇ ਪਣਡੁੱਬੀ ਵਿਰੋਧੀ ਮੁਹਿੰਮਾਂ ਨੂੰ ਅੰਜਾਮ ਦੇਣ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ- ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ 'ਚੋਂ ਇਕ ਨੇ ਕਰ'ਤਾ ਸੰਨਿਆਸ ਦਾ ਐਲਾਨ
ਉਨ੍ਹਾਂ ਦੱਸਿਆ ਕਿ ਇਹ ਸਮੁੰਦਰੀ ਸੁਰੱਖਿਆ, ਸ਼ਕਤੀ ਪ੍ਰਦਰਸ਼ਨ, ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚ.ਏ.ਡੀ.ਆਰ.), ਖੋਜ ਤੇ ਬਚਾਅ ਅਤੇ ਸਮੁੰਦਰ ’ਚ ਲੰਬੇ ਸਮੇਂ ਤੱਕ ਤਾਇਨਾਤੀ ਵਰਗੀਆਂ ਮੁਹਿੰਮਾਂ ਲਈ ਵੀ ਢੁੱਕਵਾਂ ਹੈ। 75 ਫੀਸਦੀ ਤੋਂ ਵੱਧ ਸਵਦੇਸ਼ੀ ਮਟੀਰੀਅਲ ਨਾਲ ਬਣਾਇਆ ‘ਮਹੇਂਦਰਗਿਰੀ’ ਕੇਂਦਰ ਸਰਕਾਰ ਦੀ ‘ਆਤਮਨਿਰਭਰ ਭਾਰਤ’ ਮੁਹਿੰਮ ਦੀ ਇਕ ਵਧੀਆ ਮਿਸਾਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਮਾਣੂ ਊਰਜਾ ਵੱਲ ਭਾਰਤ ਦੀ ਵੱਡੀ ਪੁਲਾਂਘ ! ਆਸਟ੍ਰੇਲੀਆ ਨਾਲ ਹੋਣ ਜਾ ਰਿਹੈ ਯੂਰੇਨੀਅਮ ਸਮਝੌਤਾ
NEXT STORY