ਨਵੀਂ ਦਿੱਲੀ– ਵਟਸਐਪ ਅਤੇ ਫੇਸਬੁੱਕ ਨੂੰ ਦਿੱਲੀ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਭਾਰਤੀ ਪ੍ਰਤੀਯੋਗਤਾ ਕਮਿਸ਼ਨ (CCI) ਦੀ ਜਾਂਚ ਜਾਰੀ ਰਹੇਗੀ। ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਸੀ.ਸੀ.ਆਈ. ਜਾਂਚ ਵਿਰੁੱਧ ਫੇਸਬੁੱਕ ਅਤੇ ਵਟਸਐਪ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਭਾਰਤ ’ਚ ਸਭ ਤੋਂ ਪਹਿਲਾਂ ਇਨ੍ਹਾਂ 13 ਸ਼ਹਿਰਾਂ ’ਚ ਲਾਂਚ ਹੋਵੇਗਾ 5G, ਵੇਖੋ ਸੂਚੀ ’ਚ ਤੁਹਾਡਾ ਸ਼ਹਿਰ ਹੈ ਜਾਂ ਨਹੀਂ
ਦੱਸ ਦੇਈਏ ਕਿ ਇਸਤੋਂ ਪਹਿਲਾਂ ਸਿੰਗਲ ਬੈਂਚ ਨੇ ਵੀ ਦੋਵਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸਦੇ ਵਿਰੁੱਧ ਵਟਸਐਪ ਅਤੇ ਫੇਸਬੁੱਕ ਨੇ ਹਾਈ ਕੋਰਟ ਦੀ ਡਬਲ ਬੈਂਚ ਦੇ ਸਾਹਮਣੇ ਅਰਜ਼ੀ ਲਗਾਈ ਸੀ। ਦਰਅਸਲ, ਵਟਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ’ਚ ਯੂਜ਼ਰਸ ਦਾ ਡਾਟਾ ਫੇਸਬੁੱਕ ਅਤੇ ਉਸ ਦੀਆਂ ਦੂਜੀਆਂ ਕੰਪਨੀਆਂ ਨਾਲ ਸਾਂਝਾ ਕਰ ਸਕਦਾ ਹੈ। ਸੀ.ਸੀ.ਆਈ. ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਡਾਟਾ ਫੇਸਬੁੱਕ ਨੂੰ ਦੂਜੀਆਂ ਕੰਪਨੀਆਂ ਨਾਲੋਂ ਅੱਗੇ ਕਰੇਗਾ ਅਤੇ ਪ੍ਰਤੀਯੋਗਤਾ ’ਚ ਵੀ ਅੱਗੇ ਰੱਖੇਗਾ। ਇਸਨੂੰ ਲੈ ਕੇ ਸੀ.ਸੀ.ਆਈ. ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ– ਵਾਰ-ਵਾਰ ਫੋਨ ਚਾਰਜ ਕਰਨ ਤੋਂ ਮਿਲੇਗਾ ਛੁਟਕਾਰਾ, ਇੰਝ ਵਧੇਗੀ ਫੋਨ ਦੀ ਬੈਟਰੀ ਲਾਈਫ
ਕੀ ਹੈ ਮਾਮਲਾ
ਦਰਅਸਲ, ਭਾਰੀਤ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਨੇ ਵਟਸਐਪ ਦੀ 2021 ਦੀ ਅਪਡੇਟਿਡ ਪ੍ਰਾਈਵੇਸੀ ਪਾਲਿਸੀ ਦੀ ਜਾਂਚ ਦਾ ਆਦੇਸ਼ ਦਿੱਤੀ ਸੀ ਜਿਸਨੂੰ ਫੇਸਬੁੱਕ ਤੇ ਵਟਸਐਪ ਨੇ ਚੁਣੌਤੀ ਦਿੱਤੀ ਸੀ। ਹਾਈ ਕੋਰਟ ਦੀ ਸਿੰਗਲ ਬੈਂਚ ਨੇ ਪਿਛਲੇ ਸਾਲ ਅਪ੍ਰੈਲ ’ਚ ਵਟਸਐਪ ਐੱਲ.ਐੱਲ.ਸੀ. ਅਤੇ ਫੇਸਬੁੱਕ ਇੰਕ (ਹੁਣ ਮੇਟਾ) ਦੀਆਂ ਪਟੀਸ਼ਨਾਂ ’ਤੇ ਸੀ.ਸੀ.ਆਈ. ਦੇ ਜਾਂਚ ਦੇ ਆਦੇਸ਼ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਿਛਲੇ ਸਾਲ ਜਨਵਰੀ ’ਚ ਸੀ.ਸੀ.ਆਈ. ਨੇ ਵਟਸਐਪ ਦੀ ਨਵੀਂ ਪ੍ਰਾਈਵੇਸਾ ਪਾਲਿਸੀ ਨੀਤੀ ਦੀ ਜਾਂਚ ਦਾ ਆਦੇਸ਼ ਦਿੱਤਾ ਸੀ ਜਿਸਦਾ ਵਟਸਐਪ ਅਤੇ ਫੇਸਬੁੱਕ ਦੋਵਾਂ ਨੇ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ– ਹੈਕਰਾਂ ਦੇ ਨਿਸ਼ਾਨੇ ’ਤੇ ਹੈ ਤੁਹਾਡਾ iPhone ਤੇ ਆਈਪੈਡ, ਐਪਲ ਨੇ ਖੁਦ ਜਾਰੀ ਕੀਤੀ ਚਿਤਾਵਨੀ
ਪੰਜਾਬ ’ਚ ਜੀਓ ਦਾ ਦਬਦਬਾ ਬਰਕਰਾਰ, ਜੂਨ ’ਚ ਕਰੀਬ ਡੇਢ ਲੱਖ ਨਵੇਂ ਗਾਹਕ ਜੋੜੇ : ਟ੍ਰਾਈ ਰਿਪੋਰਟ
NEXT STORY