ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਭਾਵ ਮੰਗਲਵਾਰ ਨੂੰ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਮੌਸਮ ਦਾ ਸਾਧਾਰਨ ਤਾਪਮਾਨ ਹੈ ਪਰ ਸਵੇਰਸਾਰ 8 ਵਜੇ ਹਵਾ ਗੁਣਵੱਤਾ ਖਰਾਬ ਸ਼੍ਰੇਣੀ 'ਚ ਰਹੀ ਹੈ। ਮੌਸਮ ਵਿਭਾਗ ਨੇ ਦਿਨ 'ਚ ਆਸਮਾਨ ਸਾਫ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਜ਼ਿਆਦਾਤਰ ਤਾਪਮਾਨ 27 ਡਿਗਰੀ ਸੈਲਸੀਅਸ ਦੇ ਨੇੜੇ ਰਹਿ ਸਕਦਾ ਹੈ।'' ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸਵੇਰ 8.30 ਵਜੇ ਨਮੀ 67 ਫੀਸਦੀ ਦਰਜ ਕੀਤੀ ਗਈ ਹੈ। ਸਵੇਰੇ 8 ਵਜੇ ਹਵਾ ਗੁਣਵੱਤਾ ਇੰਡੈਕਸ 202 ਸੀ, ਜੋ ਖਰਾਬ ਸ਼੍ਰੇਣੀ 'ਚ ਆਉਂਦਾ ਹੈ।
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦਾ ਪੱਧਰ ਵੀਰਵਾਰ ਨੂੰ ਫਿਰ ਤੋਂ ਗੰਭੀਰ ਸ਼੍ਰੇਣੀ 'ਚ ਪਹੁੰਚ ਸਕਦਾ ਹੈ ਕਿਉਂਕਿ ਅਗਲੇ 2-3 ਦਿਨਾਂ 'ਚ ਹਵਾ ਦੀ ਸਪੀਡ ਘੱਟ ਰਹੇਗੀ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਹਲਕੀ ਬਾਰਿਸ਼ ਦੇ ਨਾਲ ਧੁੰਦ ਛਾਈ ਰਹੇਗੀ ਅਤੇ ਇਹ ਹਫਤਾ ਭਰ ਜਾਰੀ ਰਹੇਗੀ।
ਇਸਰੋ ਲਾਂਚ ਕਰੇਗਾ ਕਾਰਟੋਸੈੱਟ-3, ਪੁਲਾੜ ਤੋਂ ਕਰੇਗਾ ਸਰਹੱਦ ਦੀ ਨਿਗਰਾਨੀ
NEXT STORY