ਰਤਲਾਮ (ਮੱਧ ਪ੍ਰਦੇਸ਼), (ਭਾਸ਼ਾ)- ਮੱਧ ਪ੍ਰਦੇਸ਼ ਦੇ ਰਤਲਾਮ ਸ਼ਹਿਰ ’ਚ ਸਥਿਤ ਦੇਵੀ ਕਾਲਿਕਾ ਮੰਦਰ ’ਚ ‘ਪੱਛਮੀ ਅਤੇ ਤੰਗ ਪਹਿਰਾਵੇ ਅਤੇ ਸ਼ਾਰਟਸ ਪਹਿਨਣ ਵਾਲੇ ਸ਼ਰਧਾਲੂਆਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਦਰ ਦੇ ਪੁਜਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਕਾਲਿਕਾ ਮੰਦਰ ਦੇ ਪੁਜਾਰੀ ਰਾਜਿੰਦਰ ਸ਼ਰਮਾ ਨੇ ਕਿਹਾ, ‘‘ਮੰਦਰ ਦੀ ਪਵਿੱਤਰਤਾ ਦੀ ਰੱਖਿਆ ਲਈ ਪੱਛਮੀ ਅਤੇ ਤੰਗ ਪਹਿਰਾਵਾ ਅਤੇ ਸ਼ਾਰਟਸ (ਹਾਫ ਪੈਂਟ) ਪਹਿਨਣ ਵਾਲੇ ਸ਼ਰਧਾਲੂਆਂ ਨੂੰ ਮੰਦਰ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’ ਲੱਗਭਗ 400 ਸਾਲ ਪੁਰਾਣੇ ਇਸ ਮੰਦਰ ਦੇ ਚਾਰੇ ਪਾਸੇ ਪਾਬੰਦੀਸ਼ੁਦਾ ਕੱਪੜਿਆਂ ਦੀਆਂ ਕਿਸਮਾਂ ਦਾ ਜ਼ਿਕਰ ਕਰਨ ਵਾਲੇ ਬੋਰਡ ਲੱਗੇ ਹੋਏ ਹਨ।
ਮੰਦਰ ਦੇ ਪੁਜਾਰੀ ਨੇ ਕਿਹਾ, ‘‘ਪੱਛਮੀ ਪਹਿਰਾਵੇ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਮੰਦਰ ’ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਅਜਿਹੇ ਸ਼ਰਧਾਲੂ ਮੰਦਰ ਦੇ ਬਾਹਰੋਂ ਦਰਸ਼ਨ ਕਰ ਸਕਦੇ ਹਨ। ਮੰਦਰ ਦੀ ਦੇਖਭਾਲ ਕੋਰਟ ਆਫ਼ ਵਾਰਡਜ਼ ਐਕਟ ਦੇ ਤਹਿਤ ਰਤਲਾਮ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ।
ਤਹਿਸੀਲਦਾਰ ਰਿਸ਼ਭ ਠਾਕੁਰ ਨੇ ਕਿਹਾ, ‘ਮੈਨੂੰ ਮੰਦਰ ਪ੍ਰਬੰਧਕ ਕਮੇਟੀ ਦੇ ਪੱਛਮੀ ਪਹਿਰਾਵੇ ’ਤੇ ਪਾਬੰਦੀ ਲਾਉਣ ਦੇ ਫੈਸਲੇ ਬਾਰੇ ਪਤਾ ਲੱਗਾ ਹੈ।’ ਸ਼ਰਮਾ ਨੇ ਦਾਅਵਾ ਕੀਤਾ ਕਿ ਰਤਲਾਮ ਨੂੰ ਵਸਾਉਣ ਵਾਲੇ ਰਾਜਾ ਰਤਨ ਸਿੰਘ ਨੇ 400 ਸਾਲ ਪਹਿਲਾਂ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ ਅਤੇ ਕੁਲ ਦੇਵੀ ਨੂੰ ਬਿਰਾਜਮਾਨ ਕੀਤਾ ਸੀ।
ਬਾਲ ਵਿਆਹ ਰੋਕੂ ਕਾਨੂੰਨ ਸਾਰਿਆਂ ’ਤੇ ਹੁੰਦਾ ਹੈ ਲਾਗੂ : ਹਾਈ ਕੋਰਟ
NEXT STORY