ਨਵੀਂ ਦਿੱਲੀ — ਦੱਖਣੀ ਦਿੱਲੀ ਦੀ ਖਾਨ ਮਾਰਕਿਟ 'ਚ ਬੰਬ ਰੱਖਣ ਦਾ ਦਾਅਵਾ ਕਰਨ ਵਾਲੇ ਫੋਨ ਕਾਲ ਆਉਣ 'ਤੇ ਅੱਜ ਇਲਾਕੇ 'ਚ ਘਬਰਾਹਟ ਪੈਦਾ ਹੋ ਗਈ। ਇਸ ਤੋਂ ਬਾਅਦ ਬੰਬ ਨਿਰੋਧਕ ਅਤੇ ਸ਼ਵਾਨ ਦਸਤਾ ਘਟਨਾ ਵਾਲੇ ਸਥਾਨ 'ਤੇ ਪਹੁੰਚ ਗਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਅਧਿਕਾਰੀਆਂ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਅੱਜ ਸਵੇਰੇ ਕਰੀਬ 6:40 ਵਜੇ ਇਕ ਵਿਅਕਤੀ ਨੇ ਪੁਲਸ ਕੰਟਰੋਲ ਰੂਮ 'ਚ ਫੋਨ ਕੀਤਾ ਅਤੇ ਦਾਅਵਾ ਕੀਤਾ ਕਿ ਇਲਾਕੇ 'ਚ ਬੰਬ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੰਬ ਨਿਰੋਧਕ ਅਤੇ ਸ਼ਵਾਨ ਦਸਤਾ ਇਲਾਕੇ 'ਚ ਪੁਹੰਚ ਗਿਆ। ਜਾਂਚ ਦੌਰਾਨ ਕੋਈ ਵੀ ਸ਼ੱਕੀ ਸਮਾਨ ਨਹੀਂ ਮਿਲਿਆ। ਖਰੀਦਦਾਰੀ ਕਰਨ ਅਤੇ ਖਾਣ-ਪੀਣ ਲਈ ਮਸ਼ਹੂਰ ਇਹ ਬਾਜ਼ਾਰ ਭਾਰਤ ਦਾ ਸਭ ਤੋਂ ਮਹਿੰਗਾ ਬਾਜ਼ਾਰ ਹੈ।
ਮਧੁ ਪਾਨ ਮਸਾਲਾ ਫੈਕਟਰੀ 'ਚ ਬਾਇਲਰ ਫੱਟਣ ਨਾਲ ਧਮਾਕਾ, 2 ਦੀ ਹਾਲਤ ਗੰਭੀਰ
NEXT STORY