ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦਾ 8ਵਾਂ ਬਜਟ ਸੈਸ਼ਨ ਸੋਮਵਾਰ ਸਵੇਰੇ 11 ਵਜੇ ਪੁਰਾਣਾ ਸਕੱਤਰੇਤ ਸਥਿਤ ਵਿਧਾਨ ਸਭਾ ਭਵਨ 'ਚ ਸ਼ੁਰੂ ਹੋਵੇਗਾ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਦੱਸਿਆ ਕਿ ਇਹ ਸੈਸ਼ਨ ਵਿੱਤੀ ਨੀਤੀਆਂ ਅਤੇ ਆਉਣ ਵਾਲੇ ਵਿੱਤ ਸਾਲ ਦੇ ਵਿਕਾਸ ਰੋਡਮੈਪ ਨੂੰ ਤੈਅ ਕਰਨ ਲਈ ਬੇਹੱਦ ਮਹੱਤਵਪੂਰਨ ਹੈ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਇਹ ਸੈਸ਼ਨ 24 ਤੋਂ 28 ਮਾਰਚ 2025 ਤੱਕ ਚੱਲੇਗਾ ਅਤੇ ਲੋੜ ਪੈਣ 'ਤੇ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਬਜਟ ਸੈਸ਼ਨ 'ਚ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੇ ਕੰਮਕਾਜ 'ਤੇ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਰਿਪੋਰਟ ਸਦਨ 'ਚ ਪੇਸ਼ ਕੀਤੀ ਜਾਵੇਗੀ। ਇਹ ਤੀਜੀ ਕੈਗ ਰਿਪੋਰਟ ਹੋਵੇਗੀ, ਜੋ ਕੱਲ੍ਹ ਸਦਨ 'ਚ ਪੇਸ਼ ਕੀਤੀ ਜਾਵੇਗੀ। ਬਜਟ ਸੈਸ਼ਨ ਦੇ ਮੁਖੀ ਬਿੰਦੂ ਇਸ ਤਰ੍ਹਾਂ ਹਨ- 25 ਮਾਰਚ (ਮੰਗਲਵਾਰ) ਨੂੰ ਵਿੱਤ ਸਾਲ 2025-26 ਦਾ ਬਜਟ ਪੇਸ਼ ਕੀਤਾ ਜਾਵੇਗਾ। 26 ਮਾਰਚ (ਬੁੱਧਵਾਰ) ਨੂੰ ਬਜਟ 'ਤੇ ਚਰਚਾ ਹੋਵੇਗੀ, 27 ਮਾਰਚ (ਵੀਰਵਾਰ) ਨੂੰ ਵਿਧਾਨ ਸਭਾ 'ਚ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ, 28 ਮਾਰਚ (ਸ਼ੁੱਕਰਵਾਰ) ਨੂੰ ਨਿੱਜੀ ਬਿੱਲਾਂ ਅਤੇ ਸੰਕਲਪਾਂ 'ਤੇ ਚਰਚਾ ਹੋਵੇਗੀ।
ਸਦਨ 'ਚ ਪ੍ਰਸ਼ਨ ਕਾਲ ਅਤੇ ਵਿਧਾਨ ਸਭਾ ਦੀ ਹਰੇਕ ਦਿਨ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ, ਦੁਪਹਿਰ ਇਕ ਵਜੇ ਤੋਂ 2 ਵਜੇ ਤੱਕ ਭੋਜਨ ਦੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਪ੍ਰਸ਼ਨ ਕਾਲ 24,26,27 ਅਤੇ 28 ਮਾਰਚ ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਮੰਤਰੀ ਮੈਂਬਰਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਕੋਈ ਵੀ ਮੈਂਬਰ ਲੋਕ ਮਹੱਤਵ ਦੇ ਮੁੱਦੇ ਚੁੱਕਣ ਲਈ ਕਾਰਵਾਈ ਤੋਂ ਇਕ ਦਿਨ ਪਹਿਲੇ ਸ਼ਾਮ 5 ਵਜੇ ਤੱਕ ਨੋਟਿਸ ਦੇ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਦਿਨ ਬੈਲੇਟ ਪ੍ਰਕਿਰਿਆ ਦੇ ਮਾਧਿਅਮ ਨਾਲ ਚੁਣੇ ਗਏ 10 ਵਿਸ਼ਿਆਂ 'ਤੇ ਚਰਚਾ ਹੋਵੇਗੀ। ਸ਼ੁੱਕਰਵਾਰ ਨੂੰ ਨਿੱਜੀ ਸੰਕਲਪਾਂ 'ਤੇ ਚਰਚਾ ਹੋਵੇਗੀ, ਜਿਸ ਲਈ 12 ਦਿਨ ਪਹਿਲੇ ਨੋਟਿਸ ਦੇਣਾ ਜ਼ਰੂਰੀ ਹੋਵੇਗਾ। ਸ਼੍ਰੀ ਗੁਪਤਾ ਨੇ ਸਾਰੇ ਮੈਂਬਰਾਂ ਨੂੰ ਸਦਨ ਦੀ ਮਾਣ-ਮਰਿਆਦਾ ਬਣਾਏ ਰੱਖਣ ਅਤੇ ਨਿਯਮਾਂ ਦੀਆਂ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਹਰੇਕ ਦਿਨ ਕਾਰਵਾਈ ਸ਼ੁਰੂ ਹੋਣ ਤੋਂ ਪਹਿਲੇ ਸਵੇਰੇ 10.55 ਵਜੇ ਕੋਰਮ ਬੈੱਲ ਵਜਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਕ ਮਹਿੰਦਰਾ ਦੇ ਅਮਿਤ ਗੁਪਤਾ ਤੋਂ ਇਲਾਵਾ 7 ਹੋਰ ਭਾਰਤੀਆਂ ਨੂੰ ਕਤਰ 'ਚ ਕੀਤਾ ਗਿਆ ਡਿਟੇਨ
NEXT STORY