ਨਵੀਂ ਦਿੱਲੀ– ਦਿੱਲੀ ਮੈਟਰੋ ਨੇ ਬੁੱਧਵਾਰ ਨੂੰ ਨਵੀਂ ਮੋਮੈਂਟਮ 2.0 ਐਪ ਦੀ ਸ਼ੁਰੂਆਤ ਕੀਤੀ। ਇਹ ਐਪ ਕਿਊ. ਆਰ. ਟਿਕਟਿੰਗ (ਮੇਨਲਾਈਨ ਤੇ ਏਅਰਪੋਰਟ ਲਾਈਨ), ਈ-ਸ਼ਾਪਿੰਗ, ਡਿਜੀਟਲ ਲਾਕਰ, ਸਮਾਰਟ ਯੂਟੀਲਿਟੀ ਪੇਮੈਂਟਸ ਅਤੇ ਲਾਸਟ-ਮਾਈਲ ਕੁਨੈਕਟੀਵਿਟੀ ਵਰਗੀਆਂ ਸੇਵਾਵਾਂ ਦੇਵੇਗੀ।
ਨਵੀਂ ਐਪ ਯਾਤਰਾ ਦੇ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਟਰੋ ਵਿਚ ਸਵਾਰ ਹੋਣ ਤਕ ਬਿਨਾਂ ਰੁਕਾਵਟ ਪਹੁੰਚ ਮੁਹੱਈਆ ਕਰਵਾਏਗੀ। ਮੈਟਰੋ ਸਟੇਸ਼ਨ ਪਹੁੰਚਣ ’ਤੇ ਐਪ ਸਟੇਸ਼ਨ ਦੀ ਜਾਣਕਾਰੀ ਦੇ ਨਾਲ-ਨਾਲ ਸਹੂਲਤਾਂ ਦੇ ਸਥਾਨ, ਗੇਟ, ਲਿਫਟ, ਐਸਕੇਲੇਟਰ, ਪਲੇਟਫਾਰਮ ਅਤੇ ਪਹਿਲੀ ਤੇ ਅੰਤਿਮ ਟਰੇਨ ਦੇ ਸਮੇਂ ਦੀ ਜਾਣਕਾਰੀ ਵੀ ਦੇਵੇਗੀ। ਇਹ ਐਪ ਸਟੇਸ਼ਨਾਂ ’ਤੇ ਮੌਜੂਦ ਦੁਕਾਨਾਂ, ਆਊਟਲੈੱਟ, ਕਿਓਸਕ ਤੇ ਏ. ਟੀ. ਐੱਮ. ਦੀ ਜਾਣਕਾਰੀ ਵੀ ਦੇਵੇਗੀ।
ਦਿੱਲੀ-NCR 'ਚ ਵਧਿਆ ਪ੍ਰਦੂਸ਼ਣ, ਹਵਾ ਦਾ ਪੱਧਰ 'ਗੰਭੀਰ ਸ਼੍ਰੇਣੀ' 'ਚ ਪੁੱਜਾ
NEXT STORY