ਨਵੀਂ ਦਿੱਲੀ : ਗਣਤੰਤਰ ਦਿਵਸ ਦੇ ਖ਼ਾਸ ਮੌਕੇ 'ਤੇ ਦਿੱਲੀ ਵਿਚ ਦਿੱਲੀ ਮੈਟਰੋ ਐਤਵਾਰ ਸਵੇਰੇ 3 ਵਜੇ ਦੇ ਕਰੀਬ ਆਪਣੀਆਂ ਸੇਵਾਵਾਂ ਮੁੜ ਤੋਂ ਸ਼ੁਰ ਕਰ ਦੇਵੇਗੀ ਤਾਂ ਜੋ ਲੋਕ ਆਪਣੀਆਂ ਮੰਜ਼ਿਲਾਂ 'ਤੇ ਪਹੁੰਚਣ ਲਈ ਪਰੇਸ਼ਾਨ ਨਾ ਹੋਣ ਅਤੇ ਸਮੇਂ ਸਿਰ ਪਹੁੰਚ ਸਕਣ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ ਹੈ। ਅਧਿਕਾਰਤ ਬਿਆਨ ਦੇ ਅਨੁਸਾਰ ਦੇਸ਼ ਭਰ ਵਿੱਚ ਗਣਤੰਤਰ ਦਿਵਸ ਦੇ ਮੌਕੇ ਹੋਣ ਵਾਲੇ ਜਸ਼ਨਾਂ ਦੇ ਵਿਚਕਾਰ, ਦਿੱਲੀ ਮੈਟਰੋ ਐਤਵਾਰ ਨੂੰ ਸਵੇਰੇ 3 ਵਜੇ ਸਾਰੀਆਂ ਲਾਈਨਾਂ 'ਤੇ ਸੇਵਾਵਾਂ ਮੁੜ ਸ਼ੁਰੂ ਕਰੇਗੀ ਤਾਂ ਜੋ ਲੋਕ ਕਰਤਵਯ ਪਥ 'ਤੇ ਸਮੇਂ ਸਿਰ ਪਹੁੰਚ ਸਕਣ ਅਤੇ ਉੱਥੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਅਤੇ ਜਸ਼ਨਾਂ ਨੂੰ ਆਰਾਮ ਨਾਲ ਦੇਖ ਸਕਣ।
ਇਹ ਵੀ ਪੜ੍ਹੋ - ਵੱਡੀ ਖ਼ਬਰ : 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ
ਬਿਆਨ ਦੇ ਅਨੁਸਾਰ ਯਾਤਰੀਆਂ ਦੀ ਸੁਚਾਰੂ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਵੇਰੇ 6 ਵਜੇ ਤੱਕ ਰੇਲਗੱਡੀਆਂ 30 ਮਿੰਟ ਦੇ ਅੰਤਰਾਲ 'ਤੇ ਚੱਲਣਗੀਆਂ, ਜਿਸ ਤੋਂ ਬਾਅਦ ਬਾਕੀ ਦਿਨ ਲਈ ਨਿਯਮਤ ਸਮਾਂ-ਸਾਰਣੀ ਦੀ ਪਾਲਣਾ ਕੀਤੀ ਜਾਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਉਸ ਅਨੁਸਾਰ ਬਣਾਉਣ ਅਤੇ ਸਵੇਰ ਦੀ ਮੈਟਰੋ ਸੇਵਾਵਾਂ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਆਖਰੀ ਸਮੇਂ ਦੀ ਕਿਸੇ ਵੀ ਅਸੁਵਿਧਾ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ - IIT ਬਾਬਾ ਤੋਂ ਬਾਅਦ ਮਹਾਕੁੰਭ 'ਚ ਛਾਏ 'ਪਹਿਲਵਾਨ ਬਾਬਾ', ਫਿਟਨੈਸ ਤੇ ਡੋਲੇ ਦੇਖ ਲੋਕ ਹੋਏ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਨੇ ਬੈਂਕਾਂ ਲਈ ਮਾਰਚ ਤੱਕ ਟਰਾਈ ਦੀ MNRL ਤਕਨੀਕ ਦੀ ਵਰਤੋਂ ਕਰਨਾ ਕੀਤਾ ਲਾਜ਼ਮੀ
NEXT STORY