ਨਵੀਂ ਦਿੱਲੀ—ਦਿੱਲੀ 'ਚ ਸ਼ਨੀਵਾਰ ਨੂੰ ਹੋਣ ਜਾ ਰਹੀ ਚੋਣਾਂ ਲਈ ਤਿਆਰੀਆਂ ਜ਼ੋਰਾ 'ਚ ਚੱਲ ਰਹੀਆਂ ਹਨ। ਗੱਲ ਪੋਲਿੰਗ ਬੂਥ ਦੀ ਹੋਵੇ ਜਾਂ ਫਿਰ ਸੁਰੱਖਿਆ ਪ੍ਰਬੰਧਾਂ ਦੀ ਸਾਰਿਆਂ 'ਤੇ ਕੰਮ ਚੱਲ ਰਿਹਾ ਹੈ। ਇਸ ਦੌਰਾਨ ਪੋਲਿੰਗ ਕਰਮਚਾਰੀਆਂ ਅਤੇ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਪਹੁੰਚਣ 'ਚ ਦੇਰੀ ਨਾ ਹੋਵੇ, ਇਸ ਲਈ ਦਿੱਲੀ ਮੈਟਰੋ ਨੇ ਆਪਣੀ ਸਰਵਿਸ ਸਵੇਰੇ 4 ਵਜੇ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਹਾਲਾਂਕਿ ਦਿੱਲੀ ਮੈਟਰੋ ਦੀ ਸਾਰੀਆਂ ਲਾਈਨਾਂ 'ਤੇ ਆਮ ਤੌਰ 'ਤੇ ਸਵੇਰਸਾਰ 6 ਵਜੇ ਤੋਂ ਬਾਅਦ ਹੀ ਆਵਾਜਾਈ ਸ਼ੁਰੂ ਹੁੰਦੀ ਹੈ।

ਡੀ.ਐੱਮ.ਆਰ.ਸੀ ਨੇ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ, '' ਪੋਲਿੰਗ ਕਰਮਚਾਰੀਆਂ ਅਤੇ ਹੋਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਸਮੇਂ ਸਿਰ ਪਹੁੰਚਾਉਣ ਲਈ ਦਿੱਲੀ ਮੈਟਰੋ ਸਰਵਿਸ 8 ਫਰਵਰੀ ਸਵੇਰਸਾਰ 4 ਵਜੇ ਤੋਂ ਸ਼ੁਰੂ ਹੋ ਜਾਵੇਗੀ।
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ 'ਤੇ 8 ਫਰਵਰੀ ਦੀ ਸਵੇਰਸਾਰ ਵੋਟਿੰਗ ਸ਼ੁਰੂ ਹੋਵੇਗੀ। ਨਤੀਜੇ 11 ਫਰਵਰੀ ਨੂੰ ਆਉਣਗੇ।
ਮੈਨੂੰ ਮਨੋਜ ਤਿਵਾੜੀ ਦੇ ਗੀਤ ਪਸੰਦ ਹਨ, ਉਹ ਵਧੀਆ ਡਾਂਸ ਕਰਦੇ ਹਨ : ਕੇਜਰੀਵਾਲ
NEXT STORY