ਨੈਸ਼ਨਲ ਡੈਸਕ — ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਦਿਵਾਲੀ ਮੌਕੇ ਮੈਟਰੋ ਸੇਵਾਵਾਂ ਦੇ ਸਮੇਂ ‘ਚ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ। ਇਹ ਨਵਾਂ ਸ਼ੈਡਿਊਲ 19 ਅਤੇ 20 ਅਕਤੂਬਰ 2025 ਨੂੰ ਲਾਗੂ ਰਹੇਗਾ। ਤਬਦੀਲੀਆਂ ਖ਼ਾਸ ਤੌਰ ‘ਤੇ ਪਿੰਕ ਲਾਈਨ, ਮੈਜੈਂਟਾ ਲਾਈਨ ਅਤੇ ਗ੍ਰੇ ਲਾਈਨ ‘ਤੇ ਕੀਤੀਆਂ ਗਈਆਂ ਹਨ।
ਡੀਐਮਆਰਸੀ ਨੇ ਦੱਸਿਆ ਕਿ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਦਿਵਾਲੀ ਦੇ ਦਿਨ ਭੀੜ ਨੂੰ ਸੰਭਾਲਿਆ ਜਾ ਸਕੇ।
19 ਅਕਤੂਬਰ (ਐਤਵਾਰ) — ਮੈਟਰੋ ਸੇਵਾਵਾਂ ਸ਼ੁਰੂ ਹੋਣ ਦਾ ਨਵਾਂ ਸਮਾਂ
ਐਤਵਾਰ ਦੇ ਦਿਨ ਜਿੱਥੇ ਆਮ ਤੌਰ ‘ਤੇ ਪਿੰਕ, ਮੈਜੈਂਟਾ ਅਤੇ ਗ੍ਰੇ ਲਾਈਨ ‘ਤੇ ਸੇਵਾਵਾਂ ਸਵੇਰੇ 7 ਵਜੇ ਸ਼ੁਰੂ ਹੁੰਦੀਆਂ ਹਨ, ਹੁਣ ਦਿਵਾਲੀ ਦੇ ਮੌਕੇ ‘ਤੇ ਇਹ ਸੇਵਾਵਾਂ ਸਵੇਰੇ 6 ਵਜੇ ਤੋਂ ਸ਼ੁਰੂ ਕੀਤੀਆਂ ਜਾਣਗੀਆਂ।
20 ਅਕਤੂਬਰ (ਸੋਮਵਾਰ) — ਆਖਰੀ ਮੈਟਰੋ ਦਾ ਸਮਾਂ
ਦਿਵਾਲੀ ਦੇ ਦਿਨ 20 ਅਕਤੂਬਰ ਨੂੰ, ਸਾਰੀਆਂ ਮੈਟਰੋ ਲਾਈਨਾਂ ਸਮੇਤ ਐਰਪੋਰਟ ਐਕਸਪ੍ਰੈਸ ਲਾਈਨ ਤੋਂ ਆਖਰੀ ਮੈਟਰੋ ਰਾਤ 10 ਵਜੇ ਟਰਮੀਨਲ ਸਟੇਸ਼ਨਾਂ ਤੋਂ ਚੱਲੇਗੀ।
ਬਾਕੀ ਸਾਰਾ ਦਿਨ ਮੈਟਰੋ ਸੇਵਾਵਾਂ ਆਮ ਰੁਟੀਨ ਅਨੁਸਾਰ ਚੱਲਦੀਆਂ ਰਹਿਣਗੀਆਂ।
ਡੀਐਮਆਰਸੀ ਦਾ ਬਿਆਨ:
“ਦਿਵਾਲੀ ਦੇ ਮੌਕੇ ਤੇ ਯਾਤਰੀਆਂ ਨੂੰ ਸੁਵਿਧਾ ਦੇਣ ਲਈ ਪਿੰਕ, ਮੈਜੈਂਟਾ ਅਤੇ ਗ੍ਰੇ ਲਾਈਨਾਂ ‘ਤੇ ਮੈਟਰੋ ਸੇਵਾਵਾਂ ਇੱਕ ਘੰਟਾ ਪਹਿਲਾਂ ਸ਼ੁਰੂ ਕੀਤੀਆਂ ਜਾਣਗੀਆਂ ਹਨ। ਸਾਰੇ ਟਰਮੀਨਲ ਸਟੇਸ਼ਨਾਂ ਤੋਂ ਆਖਰੀ ਮੈਟਰੋ ਰਾਤ 10 ਵਜੇ ਤੱਕ ਉਪਲਬਧ ਰਹੇਗੀ।”
‘ਸਨਾਤਨਵਾਦੀਆਂ’ ਦੀ ਸੰਗਤ ਤੋਂ ਬਚੋ, ਸੰਘ ਪਰਿਵਾਰ ਤੋਂ ਸਾਵਧਾਨ ਰਹੋ : ਸਿੱਧਰਮਈਆ
NEXT STORY