ਨਵੀਂ ਦਿੱਲੀ, 26 ਅਪ੍ਰੈਲ (ਪ.ਸ.)- ਲਾਕ ਡਾਊਨ ਦੇ ਕਾਰਨ ਮਹੀਨੇ ਭਰ ਤੋਂ ਜ਼ਿਆਦਾ ਸਮੇਂ ਤੋਂ ਗੱਡੀਆਂ ਸੜਕਾਂ ਤੋਂ ਗਾਇਬ ਹਨ ਅਤੇ ਜ਼ਿਆਦਾਤਰ ਉਦਯੋਗ ਬੰਦ ਹਨ। ਇਸ ਨਾਲ ਹਵਾ ਸਾਫ ਹੋਈ ਹੈ ਅਤੇ ਦਿੱਲੀ ਤੇ ਮੁੰਬਈ ਦੇ ਸਭ ਤੋਂ ਪ੍ਰਦੂਸ਼ਿਤ ਕੁਝ ਖੇਤਰ ਹਰਿਤ ਜ਼ੋਨ ਵਿਚ ਤਬਦੀਲ ਹੋ ਗਏ ਹਨ ਜਿੱਥੇ ਕਾਫੀ ਘੱਟ ਪ੍ਰਦੂਸ਼ਣ ਰਿਕਾਰਡ ਕੀਤਾ ਗਿਆ ਹੈ। ਯਾਨੀ ਨਾ ਦੇ ਬਰਾਬਰ ਰਿਕਾਰਡ ਕੀਤਾ ਗਿਆ ਹੈ। ਦਿੱਲੀ ਵਿਚ ਲਾਕ ਡਾਊ ਤੋਂ ਪਹਿਲਾਂ 8 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸਥਾਨ ਹੁੰਦੇ ਸਨ ਜੋ ਹੁਣ ਹਰਿਤ ਜ਼ੋਨ ਬਣ ਗਏ ਹਨ। ਇਨ੍ਹਾਂ ਖੇਤਰਾਂ ਵਿਚ ਵਿਨੋਬਾਪੁਰੀ, ਆਦਰਸ਼ ਨਗਰ, ਵਸੁੰਧਰਾ, ਸਾਹਿਬਾਬਾਦ, ਆਸ਼ਰਮ ਰੋਡ, ਪੰਜਾਬੀ ਬਾਗ, ਓਖਲਾ ਅਤੇ ਬਦਰਪੁਰ ਸ਼ਾਮਲ ਹਨ। ਮੁੰਬਈ ਵਿਚ ਵਰਲੀ, ਬੋਰੀਵਲੀ ਅਤੇ ਭਾਂਡੁਪ ਅਜਿਹੇ ਖੇਤਰ ਵਿਚ ਹਨ, ਜਿੱਥੇ ਮੁੰਬਈ ਮਹਾਨਗਰ ਖੇਤਰ (ਐਮ.ਐਮ.ਆਰ.) ਦੇ ਹੋਰ ਇਲਾਕਿਆਂ ਦੇ ਮੁਕਾਬਲੇ ਵਿਚ ਸਵੱਛ ਹਵਾ ਦਰਜ ਕੀਤੀ ਗਈ ਹੈ।
ਟਵਿੱਟਰ ਨੇ 'ਭਾਰਤ ਵਿਰੋਧੀ ਰੁਖ' ਕਾਰਨ ਮੈਨੂੰ ਕੀਤਾ ਬਲੌਕ : ਹੇਗੜੇ
NEXT STORY