ਨਵੀਂ ਦਿੱਲੀ, (ਭਾਸ਼ਾ)- ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀ. ਏ. ਕਿਊ. ਐੱਮ.) ਨੇ ਇਹ ਕਹਿੰਦੇ ਹੋਏ ਦਿੱਲੀ-ਐੱਨ. ਸੀ. ਆਰ. ਵਿਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਲਈ 15 ਮੈਂਬਰੀ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ ਕਿ ਇਸ ਤਰ੍ਹਾਂ ਦਾ ਨਿਕਾਸ ਖੇਤਰ ਵਿਚ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਬਣਿਆ ਹੋਇਆ ਹੈ।
ਇਕ ਬਿਆਨ ਮੁਤਾਬਕ, ਵਾਹਨਾਂ ਤੋਂ ਹੋਣ ਵਾਲੇ ਨਿਕਾਸ ਨੂੰ ਘੱਟ ਕਰਨ ਲਈ ਬਹੁਦਿਸ਼ਾਵੀ ਰੂਪਰੇਖਾ ਤਿਆਰ ਕਰਨ ਲਈ ਕਮੇਟੀ ਵਿਚ ਪ੍ਰਮੁੱਖ ਸਿੱਖਿਆ ਸ਼ਾਸਤਰੀ, ਸਿਹਤ ਮਾਹਿਰ ਅਤੇ ਆਟੋਮੋਟਿਵ ਖੋਜ ਸੰਸਥਾਵਾਂ ਦੇ ਮਾਹਿਰ ਸ਼ਾਮਲ ਹਨ।
ਸੀ. ਏ. ਕਿਊ. ਐੱਮ. ਨੇ ਕਿਹਾ ਕਿ ਕਮੇਟੀ ਨੂੰ ਦਿੱਲੀ-ਐੱਨ. ਸੀ. ਆਰ. ਵਿਚ ਸਵੱਛ ਗਤੀਸ਼ੀਲਤਾ ਨਾਲ ਸਬੰਧਤ ਨੀਤੀਆਂ, ਪ੍ਰੋਗਰਾਮਾਂ ਅਤੇ ਰੈਗੂਲੇਟਰੀ ਢਾਂਚੇ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਹੈ, ਜਿਸ ਵਿਚ ਭਾਰਤ ਸਟੇਜ ਮਾਪਦੰਡ, ਇਲੈਕਟ੍ਰਿਕ ਗਤੀਸ਼ੀਲਤਾ ਪਹਿਲਕਦਮੀਆਂ ਅਤੇ ਈਂਧਣ ਕੁਸ਼ਲਤਾ ਮਾਪਦੰਡ ਸ਼ਾਮਲ ਹਨ।
ਇਸ ਦੌਰਾਨ, ਸ਼ੁੱਕਰਵਾਰ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿਚ ਰਹੀ ਅਤੇ ਮਾਹਿਰਾਂ ਨੇ ਹਫਤੇ ਦੇ ਅਖੀਰ ਵਿਚ ਹੋਰ ਵਿਗੜਨ ਦੀ ਭਵਿੱਖਬਾਣੀ ਕੀਤੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਸ਼ੁੱਕਰਵਾਰ ਸ਼ਾਮ 4 ਵਜੇ 24 ਘੰਟਿਆਂ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) 349 ਸੀ, ਜੋ ‘ਬਹੁਤ ਮਾੜੀ’ ਸ਼੍ਰੇਣੀ ਵਿਚ ਆਉਂਦਾ ਹੈ।
ਹਿੰਸਾ ਦੌਰਾਨ ਸੁੱਟੇ ਗਏ ਪੱਥਰਾਂ ਨਾਲ ਸੰਭਲ ’ਚ ਬਣਾ ਦਿੱਤੀ ਨਵੀਂ ਪੁਲਸ ਚੌਕੀ
NEXT STORY