ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਨੇੜੇ=ਤੇੜੇ ਦੇ ਸ਼ਹਿਰਾਂ 'ਚ ਛਾਈ ਜ਼ਹਿਰੀਲੀ ਧੁੰਦ ਤੋਂ ਸ਼ਨੀਵਾਰ ਨੂੰ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਅਤੇ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) 407 ਰਿਹਾ ਪਰ ਹੁਣ ਵੀ ਇਹ 'ਗੰਭੀਰ' ਸ਼੍ਰੇਣੀ 'ਚ ਹੀ ਹੈ। ਸ਼ੁੱਕਰਵਾਰ ਸ਼ਾਮ 4 ਵਜੇ ਏ.ਕਊ.ਆਈ. 484 ਸੀ। ਪ੍ਰਦੂਸ਼ਣ ਕਾਰਨ ਦਿੱਲੀ 'ਚ ਹੈਲਥ ਐਮਰਜੈਂਸੀ ਲਗਾਈ ਜਾ ਚੁਕੀ ਹੈ, ਇਸ ਦੇ ਨਾਲ ਹੀ 5 ਨਵੰਬਰ ਤੱਕ ਦਿੱਲੀ ਦੇ ਸਾਰੇ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਲੈ ਕੇ ਐਮਰਜੈਂਸੀ ਬੈਠਕ ਬੁਲਾਈ ਹੈ।
ਸ਼ੁੱਕਰਵਾਰ ਦੇ ਮੁਕਾਬਲੇ ਘੱਟ ਹੈ ਪ੍ਰਦੂਸ਼ਣ ਪੱਧਰ
ਸ਼ਨੀਵਾਰ ਦਾ ਪ੍ਰਦੂਸ਼ਣ ਪੱਧਰ ਸ਼ੁੱਕਰਵਾਰ ਦੇ ਮੁਕਾਬਲੇ ਘੱਟ ਹੈ। ਦੱਸਣਯੋਗ ਹੈ ਕਿ 0-50 ਤੱਕ ਦਾ ਏ.ਕਊ.ਆਈ. 'ਚੰਗਾ' ਮੰਨਿਆ ਜਾਂਦਾ ਹੈ। 51-100 ਤੱਕ 'ਸੰਤੋਸ਼ਜਨਕ', 101-200 'ਮੱਧਮ', 201-300 'ਖਰਾਬ', 301-400 'ਬਹੁਤ ਖਰਾਬ' ਅਤੇ ਇਸ ਤੋਂ ਉੱਪਰ ਗੰਭੀਰ ਸ਼੍ਰੇਣੀ 'ਚ ਆਉਂਦਾ ਹੈ। 500 ਦੇ ਉੱਪਰ ਏ.ਕਊ.ਆਈ. ਗੰਭੀਰ ਅਤੇ ਐਮਰਜੈਂਸੀ ਸਥਿਤੀ ਲਈ ਹੁੰਦਾ ਹੈ।
ਸ਼ਾਮ ਅਤੇ ਸਵੇਰ ਦੀ ਸੈਰ ਹੋਈ ਬੰਦ
ਪ੍ਰਦੂਸ਼ਣ ਦੇ ਖਤਰਨਾਕ ਪੱਧਰ ਕਾਰਨ ਵੱਡੀ ਗਿਣਤੀ 'ਚ ਲੋਕਾਂ ਨੇ ਸਵੇਰ ਦੀ ਸੈਰ ਅਤੇ ਹੋਰ ਗਤੀਵਿਧੀਆਂ ਛੱਡ ਦਿੱਤੀਆਂ ਹਨ। ਦਿੱਲੀ ਦੇ ਇਕ ਪੱਤਰਕਾਰ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਉਨ੍ਹਾਂ ਨੂੰ ਗਲੇ ਦਾ ਇਨਫੈਕਸ਼ਨ ਹੋ ਗਿਆ ਹੈ। ਜੰਗਪੁਰਾ ਦੇ ਵਾਸੀ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਵੇਰੇ ਅਤੇ ਸ਼ਾਮ ਦੀ ਸੈਰ ਨਹੀਂ ਕਰ ਰਹੇ ਹਨ ਅਤੇ ਇਸ ਦੀ ਬਜਾਏ ਘਰ ਦੇ ਅੰਦਰ ਹੀ ਰਹਿੰਦੇ ਹਨ। ਸਵੇਰੇ 8.30 ਵਜੇ, ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) 459 ਸੀ, ਜੋ ਵੀਰਵਾਰ ਦੀ ਰਾਤ 8 ਵਜੇ 410 ਦਰਜ ਕੀਤਾ ਗਿਆ ਸੀ।
ਦਿੱਲੀ ਦਾ ਏ.ਕਊ.ਆਈ. ਗੰਭੀਰ ਸ਼੍ਰੇਣੀ 'ਚ ਦਰਜ
ਦਿੱਲੀ 'ਚ ਸਥਿਤ ਸਾਰੇ 37 ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਨੇ ਸ਼ੁੱਕਰਵਾਰ ਦੀ ਸਵੇਰ ਦਿੱਲੀ ਦਾ ਏ.ਕਊ.ਆਈ. ਗੰਭੀਰ ਸ਼੍ਰੇਣੀ 'ਚ ਦਰਜ ਕੀਤਾ। ਬਵਾਨਾ ਵਧ ਪ੍ਰਦੂਸ਼ਿਤ ਇਲਾਕਾ ਰਿਹਾ, ਜਿੱਥੇ ਏ.ਕਊ.ਆਈ. 497 ਦਰਜ ਕੀਤਾ ਗਿਆ। ਇਸ ਤੋਂ ਬਾਅਦ 487 ਏ.ਕਊ.ਆਈ. ਦੇ ਨਾਲ ਦਿੱਲੀ ਤਕਨਾਲੋਜੀ ਯੂਨੀਵਰਸਿਟੀ ਦੂਜੇ ਨੰਬਰ 'ਤੇ ਰਿਹਾ। ਵਜੀਰਪੁਰ ਦੇ ਏ.ਕਊ.ਆਈ. 485, ਆਨੰਦ ਵਿਹਾਰ 'ਚ 484 ਅਤੇ ਵਿਵੇਕ ਵਿਹਾਰ 'ਚ 482 ਦਰਜ ਕੀਤਾ ਗਿਆ। ਗਾਜ਼ੀਆਬਾਦ ਦੇਸ਼ ਦਾ ਸਭ ਤੋਂ ਵਧ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿੱਥੇ ਪੀਐੱਮ-2.5 ਦਾ ਪੱਧਰ 493 ਰਿਹਾ।
ਪੰਚਕੂਲਾ ਦੰਗੇ: ਹਨੀਪ੍ਰੀਤ ਸਮੇਤ ਸਾਰੇ ਦੋਸ਼ੀਆਂ ਤੋਂ ਹਟਾਈ ਗਈ ਦੇਸ਼ਧ੍ਰੋਹ ਦੀ ਧਾਰਾ
NEXT STORY