ਨਵੀਂ ਦਿੱਲੀ—ਦਿੱਲੀ ਪੁਲਸ ਦੀ ਵਿਸ਼ੇਸ਼ ਟੀਮ ਨੇ ਬੁੱਧਵਾਰ ਨੂੰ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਅੱਤਵਾਦੀ ਦਾ ਨਾਂ ਆਰਿਜ ਖਾਨ ਦੱਸਿਆ ਗਿਆ ਹੈ, ਜਿਸ ਨੂੰ ਜੁਨੈਦ ਵੀ ਕਿਹਾ ਜਾਂਦਾ ਹੈ। ਇਸ ਅੱਤਵਾਦੀ 'ਤੇ 15 ਲੱਖ ਰੁਪਏ ਦਾ ਇਨਾਮ ਸੀ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਅੱਤਵਾਦੀ ਦਾ ਬਾਟਲਾ ਹਾਊਸ ਐਨਕਾਊਂਟਰ ਨਾਲ ਸੰੰਬੰਧ ਹੈ। ਇਹ ਕਿਹਾ ਜਾ ਰਿਹਾ ਹੈ ਕਿ ਆਰਿਜ ਬਾਟਲਾ ਹਾਊਸ ਐਨਕਾਊਂਟਰ ਸਮੇਂ ਇਕ ਇਮਾਰਤ 'ਚ ਆਪਣੇ 4 ਹੋਰ ਸਾਥੀਆਂ ਨਾਲ ਮੌਜੂਦ ਸੀ ਅਤੇ ਉਥੋਂ ਮੌਕੇ 'ਤੇ ਫਰਾਰ ਹੋਣ 'ਚ ਸਫਲ ਹੋ ਗਿਆ ਸੀ। ਜਿਸ ਤੋਂ ਬਾਅਦ ਇਸ ਦੀ ਭਾਲ ਲਈ ਇਸ 'ਤੇ 15 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਗਿਆ ਸੀ।
ਦੱਸ ਦਈਏ ਕਿ 19 ਸਤੰਬਰ 2008 ਨੂੰ ਦਿੱਲੀ ਦੇ ਜਾਮਿਆ ਨਗਰ 'ਚ ਸਥਿਤ ਬਾਟਲਾ ਹਾਊਸ 'ਚ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀਆਂ ਖਿਲਾਫ ਆਪਰੇਸ਼ਨ ਕੀਤਾ ਗਿਆ ਸੀ, ਜਿਸ ਨੂੰ ਆਪਰੇਸ਼ਨ ਬਾਟਲਾ ਹਾਊਸ ਦਾ ਨਾਂ ਦਿੱਤਾ ਗਿਆ ਸੀ। ਇਸ ਐਨਕਾਊਂਟਰ 'ਚ 2 ਅੱਤਵਾਦੀ ਮਾਰੇ ਗਏ ਅਤੇ 2 ਗ੍ਰਿਫਤਾਰ ਕੀਤੇ ਗਏ ਸਨ ਪਰ ਇਸ ਦੌਰਾਨ ਉਥੇ ਮੌਜੂਦ ਅਰਿਜ ਖਾਨ ਫਰਾਰ ਹੋਣ 'ਚ ਸਫਲ ਹੋ ਗਿਆ ਸੀ।
ਪਾਕਿਸਤਾਨ ਵਲੋਂ ਫਿਰ ਜੰਗਬੰਦੀ ਦੀ ਉਲੰਘਣਾ, ਨੌਸ਼ਹਿਰਾ 'ਚ ਕਰ ਰਿਹੈ ਗੋਲੀਬਾਰੀ
NEXT STORY