ਨਵੀਂ ਦਿੱਲੀ - ਦਿੱਲੀ ਪੁਲਸ ਨੇ 12 ਅਜਿਹੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਲਗਾਤਾਰ ਬਾਈਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਪੁਲਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਇਹ ਨੌਜਵਾਨ ਕੁੱਝ ਅਜਿਹੇ ਗਿਰੋਹ ਲਈ ਮੋਟਰਸਾਈਕਲ ਲੁੱਟ ਰਹੇ ਸਨ ਜੋ ਚੇਨ ਸਨੈਚਿੰਗ ਸਮੇਤ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਸਾਰਿਆਂ ਕੋਲੋਂ 101 ਮੋਟਰਸਾਈਕਲ ਬਰਾਮਦ ਹੋਏ ਹਨ। ਇੰਨੇ ਮੋਟਰਸਾਈਕਲ ਦੇਖ ਪੁਲਸ ਵੀ ਹੈਰਾਨ ਹੈ। ਮੋਟਰਸਾਈਕਲਾਂ ਖੜੀਆਂ ਕਰਨ ਲਈ ਪੁਲਸ ਸਟੇਸ਼ਨ 'ਚ ਵੀ ਥਾਂ ਘੱਟ ਪੈ ਗਈ। ਲੁੱਟੀਆਂ ਗਈਆਂ ਮੋਟਰਸਾਈਕਲਾਂ 'ਚ ਜ਼ਿਆਦਾਤਰ ਹਾਈਟੈਕ ਰੇਸਿੰਗ ਮੋਟਰਸਾਈਕਲ ਸ਼ਾਮਲ ਹਨ। ਇਸ 'ਤੇ ਵਾਰਦਾਤ ਕਰਨ ਤੋਂ ਬਾਅਦ ਬਦਮਾਸ਼ ਜਲਦ ਗਾਇਬ ਹੋ ਜਾਂਦੇ ਸਨ।
ਇਹ ਵੀ ਪੜ੍ਹੋ: J&K: ਗੁਪਕਰ ਗੱਠਜੋੜ ਦਾ ਵੱਡਾ ਐਲਾਨ, ਸਾਰੀਆਂ ਪਾਰਟੀਆਂ ਇੱਕਜੁਟ ਹੋ ਕੇ ਲੜਨਗੀਆਂ DDC ਚੋਣਾਂ
ਇਸ ਗੈਂਗ ਤੋਂ ਪ੍ਰੇਸ਼ਾਨ ਸੀ ਸਾਊਥ -ਸਾਊਥ ਈਸਟ ਦਿੱਲੀ ਪੁਲਸ
ਬੀਤੇ ਕੁੱਝ ਸਮੇਂ ਤੋਂ ਸਾਊਥ ਅਤੇ ਸਾਊਥ ਈਸਟ ਦਿੱਲੀ ਪੁਲਸ ਬੇਹੱਦ ਪ੍ਰੇਸ਼ਾਨ ਸੀ। ਉਸ ਦੀ ਪ੍ਰੇਸ਼ਾਨੀ ਦੀ ਵਜ੍ਹਾ ਸੀ ਮੋਟਰਸਾਈਕਲ ਚੋਰੀ ਕਰਨ ਵਾਲੀ ਗੈਂਗ। ਇਹ ਗੈਂਗ ਮੋਟਰਸਾਈਕਲ 'ਤੇ ਤਾਬੜਤੋੜ ਚੇਨ ਸਨੈਚਿੰਗ ਅਤੇ ਦੂਜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਲਗਾਤਾਰ ਵਾਰਦਾਤਾਂ ਤੋਂ ਪੁਲਸ ਦੀ ਇੱਜਤ 'ਤੇ ਵੀ ਬਣ ਆਈ ਸੀ। ਇਸ ਤੋਂ ਬਾਅਦ ਪੁਲਸ ਨੇ ਆਪਣੇ ਮੁਖ਼ਬਰਾਂ ਦਾ ਜਾਅਲ ਫੈਲਾ ਦਿੱਤਾ। ਮੁਖ਼ਬਰਾਂ ਦੇ ਸਰਗਰਮ ਹੁੰਦੇ ਹੀ ਲੁੱਟ ਦੀ ਇੱਕ ਤੋਂ ਬਾਅਦ ਇੱਕ ਕੜੀ ਜੁੜਨ ਲੱਗੀ। ਪੁਲਸ ਨੇ ਸਭ ਤੋਂ ਪਹਿਲਾਂ ਮੋਟਰਸਾਈਕਲ ਚੋਰੀ ਕਰਨ ਵਾਲਿਆਂ ਨੂੰ ਫੜਿਆ। ਜਦੋਂ ਉਹ ਹੱਥੇ ਚੜ੍ਹ ਗਏ ਸਨ, ਅਸਲ ਬਦਮਾਸ਼ ਵੀ ਜ਼ਿਆਦਾ ਦੇਰ ਤੱਕ ਪੁਲਸ ਤੋਂ ਨਹੀਂ ਬੱਚ ਸਕੇ।
ਇਹ ਵੀ ਪੜ੍ਹੋ: ਅਰਨਬ ਗੋਸਵਾਮੀ ਨੂੰ ਫਿਲਹਾਲ ਰਾਹਤ ਨਹੀਂ, 9 ਨਵੰਬਰ ਨੂੰ ਕੋਰਟ ਕਰੇਗਾ ਸੁਣਵਾਈ
J&K: ਗੁਪਕਰ ਗੱਠਜੋੜ ਦਾ ਵੱਡਾ ਐਲਾਨ, ਸਾਰੀਆਂ ਪਾਰਟੀਆਂ ਇੱਕਜੁਟ ਹੋ ਕੇ ਲੜਨਗੀਆਂ DDC ਚੋਣਾਂ
NEXT STORY