ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਟਿੱਲੂ ਤਾਜਪੁਰੀਆ ਤੇ ਪਰਵੇਸ਼ ਮਾਨ ਗਿਰੋਹ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਪਿਸਤੌਲਾਂ, ਇਕ ਰਿਵਾਲਵਰ ਤੇ 39 ਕਾਰਤੂਸ ਬਰਾਮਦ ਕੀਤੇ ਹਨ।
ਇਕ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੈਂਬਰਾਂ ਦੀ ਪਛਾਣ ਦੀਪਕ (36), ਅੰਕਿਤ (24) ਤੇ ਸਾਗਰ (24) ਵਜੋਂ ਹੋਈ ਹੈ।
ਬਾਹਰੀ ਉੱਤਰੀ ਦਿੱਲੀ ਦੇ ਡਿਪਟੀ ਕਮਿਸ਼ਨਰ (ਪੁਲਸ) ਨਿਧੀਨ ਵਾਲਸਨ ਨੇ ਕਿਹਾ ਕਿ ਦੀਪਕ ਇਕ ਬਦਨਾਮ ਬਦਮਾਸ਼ ਹੈ ਜਿਸ ਵਿਰੁੱਧ ਕਤਲ, ਫਿਰੌਤੀ ਤੇ ਅਸਲਾ ਐਕਟ ਸਮੇਤ ਤਿੰਨ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- ਚੀਨੀ ਵਾਇਰਸ ਦੇ ਭਾਰਤ 'ਚ ਦਸਤਕ ਦੇਣ ਮਗਰੋਂ ਆ ਗਿਆ ਸਿਹਤ ਮੰਤਰੀ ਦਾ ਵੱਡਾ ਬਿਆਨ
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਐਤਵਾਰ ਦੀਪਕ ਤੇ ਉਸ ਦੇ ਸਾਥੀਆਂ ਦੀਆਂ ਸ਼ੱਕੀ ਸਰਗਰਮੀਆਂ ਬਾਰੇ ਸੂਚਨਾ ਮਿਲੀ ਸੀ। ਉਸ ਪਿੱਛੋਂ ਟੀਮ ਨੇ ਤੁਰੰਤ ਹੌਲੰਬੀ ਖੁਰਦ ਇਲਾਕੇ ਨੇੜੇ ਜਾਲ ਵਿਛਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਫੜ ਲਿਆ ਗਿਆ।
ਮੁਲਜ਼ਮਾਂ ਦੀ ਤਲਾਸ਼ੀ ਲੈਣ ’ਤੇ ਦੀਪਕ ਕੋਲੋਂ ਇਕ ਪਿਸਤੌਲ ਤੇ 14 ਕਾਰਤੂਸ, ਅੰਕਿਤ ਕੋਲੋਂ ਇਕ ਪਿਸਤੌਲ ਤੇ 2 ਕਾਰਤੂਸ ਅਤੇ ਸਾਗਰ ਕੋਲੋਂ ਇਕ ਰਿਵਾਲਵਰ ਤੇ 23 ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਦੀਪਕ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਟਿੱਲੂ ਤਾਜਪੁਰੀਆ ਤੇ ਪਰਵੇਸ਼ ਮਾਨ ਦੇ ਗਿਰੋਹ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ- ਸਿਗਰਟ ਪੀਣ ਦੀ ਆਦਤ ਤੋਂ ਹੁਣ Smartwatch ਦਿਵਾਏਗੀ ਛੁਟਕਾਰਾ!
ਗੰਗਾ ’ਚ ਇਸ਼ਨਾਨ ਕਰਦੇ ਸਮੇ ਪਰਿਵਾਰ ਦੇ 4 ਮੈਂਬਰ ਡੁੱਬੇ, ਇਕ ਦੀ ਮੌਤ
NEXT STORY