ਨਵੀਂ ਦਿੱਲੀ (ਭਾਸ਼ਾ)- ਦਿੱਲੀ ਆਵਾਜਾਈ ਪੁਲਸ ਨੇ ਇੱਥੇ ਹਵਾਈ ਅੱਡੇ 'ਤੇ ਚੰਡੀਗੜ੍ਹ ਤੋਂ ਆਏ ਇਕ ਲਿਵਰ ਨੂੰ ਦਵਾਰਕਾ ਦੇ ਇਕ ਹਸਪਤਾਲ 'ਚ ਪਹੁੰਚਾਉਣ ਲਈ 16 ਕਿਲੋਮੀਟਰ ਦਾ 'ਗ੍ਰੀਨ ਕਾਰੀਡੋਰ' ਬਣਾਇਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਮੰਗਲਵਾਰ ਨੂੰ ਦੁਪਹਿਰ ਕਰੀਬ ਡੇਢ ਵਜੇ ਆਈ.ਜੀ.ਆਈ. ਹਵਾਈ ਅੱਡੇ 'ਤੇ ਲਿਵਰ ਲਿਆਂਦਾ ਗਿਆ ਸੀ ਅਤੇ ਇਸ ਨੂੰ 18 ਮਿੰਟ 'ਚ ਉਕਤ ਕਾਰੀਡੋਰ ਦੇ ਰਸਤੇ ਦਵਾਰਕਾ ਸਥਿਤ ਆਕਾਸ਼ ਹੈਲਥਕੇਅਰ ਸੁਪਰ ਸਪੈਸ਼ੀਅਲਿਟੀ ਹਸਪਤਾਲ 'ਚ ਪਹੁੰਚਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਲਿਵਰ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੀ ਸੌਖੀ ਆਵਾਜਾਈ ਲਈ 35 ਟਰਾਂਸਪੋਰਟ ਕਰਮੀ ਤਾਇਨਾਤ ਕੀਤੇ ਗਏ।
ਇਹ ਵੀ ਪੜ੍ਹੋ : 2 ਭਰਾਵਾਂ ਨੇ ਕਾਰ ਨੂੰ ਬਣਾ ਦਿੱਤਾ 'ਹੈਲੀਕਾਪਟਰ', ਇਸ ਕਾਰਨ ਪੁਲਸ ਨੇ ਕਰ ਲਿਆ ਜ਼ਬਤ
ਪੁਲਸ ਅਨੁਸਾਰ, ਹਸਪਤਾਲ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕਿਉਂਕਿ ਲਿਵਰ ਨੂੰ ਬਹੁਤ ਹੀ ਸੰਭਾਲ ਕੇ ਲਿਆਉਣਾ ਹੋਵੇਗਾ, ਇਸ ਨੂੰ 15 ਕਿਲੋਗ੍ਰਾਮ ਭਾਰੀ ਇਕ ਸੀਲਬੰਦ ਬਕਸੇ 'ਚ ਲਿਆਂਦਾ ਜਾਵੇਗਾ। ਹਸਪਤਾਲ ਨੇ ਪੁਲਸ ਨੂੰ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਸੀ ਕਿ ਲਿਵਰ ਐਕਸ ਕਿਰਨਾਂ ਦੇ ਸੰਪਰਕ 'ਚ ਨਾ ਆ ਸਕੇ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਲ ਅਜਿਹੇ 8 ਗ੍ਰੀਨ ਕਾਰੀਡੋਰ ਅਤੇ ਪਿਛਲੇ ਸਾਲ ਇਸ ਤਰ੍ਹਾਂ ਦੇ 24 ਗ੍ਰੀਨ ਕਾਰੀਡੋਰ ਬਣਾਏ ਅਤੇ ਟਰਾਂਸਪਲਾਂਟ ਲਈ ਮਨੁੱਖੀ ਅੰਗਾਂ ਨੂੰ ਮੰਜ਼ਿਲ ਤੱਕ ਪਹੁੰਚਾਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਆਪ'-ਕਾਂਗਰਸ ਗਠਜੋੜ ਦਾ ਕੋਈ ਅਸਰ ਨਹੀਂ, ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਭਾਜਪਾ ਜਿੱਤੇਗੀ : ਬਾਂਸੁਰੀ ਸਵਰਾਜ
NEXT STORY