ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਪਾਬੰਦੀਸ਼ੁਦਾ ਸੰਗਠਨ ਪਾਪੁਲਰ ਫਰੰਟ ਆਫ਼ ਇੰਡੀਆ ਖ਼ਿਲਾਫ਼ ਸਖ਼ਤ ਗੈਰ-ਕਾਨੂੰਨੀ ਗਤੀਵਿਧੀ ਰੋਕੂ ਐਕਟ (ਯੂ.ਏ.ਪੀ.ਏ.) ਦੇ ਅਧੀਨ ਦੱਖਣ-ਪੂਰਬੀ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚ ਐੱਫ.ਆਈ.ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਅਤੇ ਇਸ ਦੇ ਸਹਿਯੋਗੀ ਸੰਗਠਨਾਂ- ਰੀਹੈਬ ਇੰਡੀਆ ਫਾਊਂਡੇਸ਼ਨ (ਆਰ.ਆਈ.ਐੱਫ.), ਆਲ ਇੰਡੀਆ ਇਮਾਮ ਕੌਂਸਲ (ਏ.ਆਈ.ਆਈ.ਸੀ.), ਨੈਸ਼ਨਲ ਕਾਨਫੈਡਰੇਸ਼ਨ ਆਫ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (ਐੱਨ.ਸੀ.ਐੱਚ.ਆਰ.ਓ.) ਅਤੇ ਹੋਰ ਸੰਗਠਨਾਂ 'ਤੇ ਕਥਿਤ ਅੱਤਵਾਦੀ ਗਤੀਵਿਧੀਆਂ ਨੂੰ 'ਗੈਰ-ਕਾਨੂੰਨੀ' ਕਰਾਰ ਦਿੱਤਾ ਹੈ। ਦਿੱਲੀ ਪੁਲਸ ਦੀ ਵਿਸ਼ੇਸ਼ ਸੈੱਲ ਇਕਾਈ ਦੇ ਨਾਲ-ਨਾਲ ਜ਼ਿਲ੍ਹਾ ਪੁਲਸ ਨੇ ਪਿਛਲੇ ਹਫ਼ਤੇ ਸ਼ਹਿਰ 'ਚ 6 ਜ਼ਿਲ੍ਹਿਆਂ 'ਚ ਛਾਪੇਮਾਰੀ ਕੀਤੀ ਅਤੇ ਪੀ.ਐੱਫ.ਆਈ. ਨਾਲ ਜੁੜੇ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ : ਦਿੱਲੀ ’ਚ ਮਨੁੱਖੀ ਬਲੀ ਦੇ ਨਾਂ ’ਤੇ 6 ਸਾਲ ਦੇ ਮਾਸੂਮ ਦਾ ਕਤਲ, 2 ਗ੍ਰਿਫ਼ਤਾਰ
ਐੱਫ.ਆਈ.ਆਰ. ਦੇ ਅਨੁਸਾਰ ਦਿੱਲੀ ਪੁਲਸ ਕਮਿਸ਼ਨਰ ਸੰਜੇ ਅਰੋੜਾ ਨੇ 29 ਸਤੰਬਰ ਨੂੰ ਇਕ ਗਜ਼ਟ ਨੋਟੀਫਿਕੇਸ਼ਨ ਰਾਹੀਂ ਸ਼ਾਹੀਨ ਬਾਗ਼, ਅਬਦੁੱਲ ਫਜ਼ਲ ਐਨਕਲੇਵ ਅਤੇ ਜਾਮੀਆ ਨਗਰ 'ਚ ਕੁਝ ਪਤਿਆਂ ਨੂੰ ਪੀ.ਐੱਫ.ਆਈ. ਅਤੇ ਉਸ ਦੇ ਸਹਿਯੋਗੀ ਸੰਗਠਨਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਇਸਤੇਮਾਲ ਕੀਤੇ ਜਾਣ ਦਾ ਐਲਾਨ ਕੀਤਾ ਅਤੇ ਸੂਚਿਤ ਕੀਤਾ। ਐੱਫ.ਆਈ.ਆਰ. 'ਚ ਕਿਹਾ ਗਿਆ,''ਉਕਤ ਪਾਬੰਦੀ ਅਤੇ ਨੋਟੀਫਿਕੇਸ਼ਨ ਤੋਂ ਬਾਅਦ ਵੀ ਪੂਰੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਗੈਰ-ਕਾਨੂੰਨੀ ਸੰਗਠਨਾਂ ਦੇ ਕੁਝ ਨੇਤਾ, ਮੈਂਬਰ ਅਤੇ ਸਹਿਯੋਗੀ, ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ, ਗੁਪਤ ਰੂਪ ਨਾਲ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਨਿਸ਼ਾਨਾ ਬਣਾਉਣ ਲਈ ਅੰਤਿਮ ਉਦੇਸ਼ ਨਾਲ ਜਨਤਕ ਵਿਵਸਥਾ ਨੂੰ ਰੋਕਣ ਦੀ ਸਾਜਿਸ਼ ਰਚ ਰਹੇ ਹਨ।'' ਇਸ ਵਿਚ ਕਿਹਾ ਗਿਆ ਹੈ,''ਪਾਬੰਦੀਸ਼ੁਦਾ ਗੈਰ-ਕਾਨੂੰਨੀ ਸੰਘਾਂ ਦੇ ਆਗੂ, ਮੈਂਬਰ ਅਤੇ ਸਹਿਯੋਗੀ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ, ਫਿਰਕੂ ਦੁਸ਼ਮਣੀ ਨੂੰ ਉਤਸ਼ਾਹ ਦੇ ਕੇ ਜਨਤਕ ਵਿਵਸਥਾ ਨੂੰ ਵੱਡੇ ਪੱਧਰ 'ਤੇ ਭੰਗ ਕਰਨ ਅਤੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਜਨੂੰਨ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ ਅਤੇ ਵੱਖ-ਵੱਖ ਪੂਜਾ ਸਥਾਨਾਂ 'ਤੇ ਹੰਗਾਮਾ ਕਰਨ ਲਈ ਸਮਰਥਕਾਂ ਨੂੰ ਲਾਮਬੰਦ ਕਰ ਰਹੇ ਹਨ।'' ਪੁਲਸ ਅਨੁਸਾਰ, ਸੂਚਨਾ ਦੇ ਆਧਾਰ 'ਤੇ ਆਈ.ਪੀ.ਸੀ. ਦੀ ਧਾਰਾ 120ਬੀ (ਅਪਰਾਧਿਕ ਸਾਜ਼ਿਸ਼) ਅਤੇ 153ਏ (ਵੱਖ-ਵੱਖ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਵਧਾਉਣ) ਤੋਂ ਇਲਾਵਾ ਯੂ.ਏ.ਪੀ.ਏ. ਦੀ ਧਾਰਾ 10 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ,"ਸਾਜਿਸ਼ ਦੇ ਖ਼ੁਲਾਸੇ, ਲੋਕ ਵਿਵਸਥਾ ਦੀ ਸਥਿਤੀ ਨੂੰ ਵਿਗਾੜਨ ਤੋਂ ਰੋਕਣ ਅਤੇ ਪਾਬੰਦੀਸ਼ੁਦਾ ਸੰਗਠਨਾਂ ਦੇ ਨੇਤਾਵਾਂ ਵਲੋਂ ਟੀਚਾ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਫੜਿਆ ਜਾਵੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
5 ਅਕਤੂਬਰ ਨੂੰ PM ਮੋਦੀ ਹਿਮਾਚਲ ਦੌਰੇ ’ਤੇ, ਬਿਲਾਸਪੁਰ ਨੂੰ ਦੇਣਗੇ ਏਮਜ਼ ਦਾ ਤੋਹਫ਼ਾ
NEXT STORY