ਨਵੀਂ ਦਿੱਲੀ- ਦੱਖਣ ਦਿੱਲੀ ਦੇ ਵਸੰਤ ਵਿਹਾਰ ਇਲਾਕੇ 'ਚ ਸਥਿਤ ਆਪਣੇ ਸਕੂਲ 'ਚ ਬੰਬ ਦੀ ਧਮਕੀ ਵਾਲਾ ਈ-ਮੇਲ ਭੇਜਣ ਦੇ ਦੋਸ਼ 'ਚ 12 ਸਾਲਾ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਇਹ ਸਕੂਲ ਉਨ੍ਹਾਂ 30 ਸਕੂਲਾਂ 'ਚ ਸ਼ਾਮਲ ਸੀ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦਾ ਪਤਾ ਲਗਾ ਲਿਆ ਗਿਆ ਅਤੇ ਤੁਰੰਤ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਸੂਤਰ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੂੰ ਚਿਤਾਵਨੀ ਦਿੱਤੀ ਗਈ ਅਤੇ ਬਾਅਦ 'ਚ ਉਸ ਨੂੰ ਜਾਣ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਵਿਦਿਆਰਥੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਦਿੱਲੀ ਦੇ ਕਈ ਸਕੂਲਾਂ 'ਚ ਬੰਬ ਦੀ ਧਮਕੀ ਦੀਆਂ ਖਬਰਾਂ ਦੇਖ ਕੇ ਇਹ ਈ-ਮੇਲ ਭੇਜੀ ਸੀ। ਸੂਤਰ ਨੇ ਕਿਹਾ ਕਿ ਉਸ ਨੂੰ ਲੱਗਾ ਸੀ ਕਿ ਉਹ ਫੜਿਆ ਨਹੀਂ ਜਾਵੇਗਾ ਕਿਉਂਕਿ ਪਹਿਲਾਂ ਦੇ ਮਾਮਲਿਆਂ 'ਚ ਅਜੇ ਤੱਕ ਕੋਈ ਮੁਲਜ਼ਮ ਨਹੀਂ ਫੜਿਆ ਗਿਆ ਹੈ। ਸੋਮਵਾਰ ਨੂੰ ਘੱਟੋ-ਘੱਟ 44 ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਈ-ਮੇਲ ਪ੍ਰਾਪਤ ਹੋਏ। ਦਿੱਲੀ ਦੇ ਇੱਕ ਸਕੂਲ ਨੂੰ ਸ਼ਨੀਵਾਰ ਨੂੰ ਬੰਬ ਦੀ ਧਮਕੀ ਮਿਲੀ, ਇਸ ਹਫ਼ਤੇ ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਭੇਜੇ ਜਾਣ ਦੀ ਤੀਜੀ ਘਟਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਮੁਲਾਕਾਤ ਦਾ ਮੰਗਿਆ ਸਮਾਂ
NEXT STORY