ਨਵੀਂ ਦਿੱਲੀ : ਸੋਚ ਕੇ ਦੇਖੋ ਕਿਸੇ ਵਿਅਕਤੀ ਨੂੰ ਆਕਸੀਜਨ ਸਿਲੰਡਰ ਨਾਲ ਸਾਹ ਲੈਣੇ ਪੈ ਰਹੇ ਹਨ ਪਰ ਫਿਰ ਵੀ ਉਹ ਇਕ ਪ੍ਰੈਸ ਕਾਨਫਰੰਸ ਵਿਚ ਸਿਲੰਡਰ ਨਾਲ ਲੈ ਕੇ ਪਹੁੰਚ ਜਾਵੇ। ਹੋ ਗਏ ਨਾ ਹੈਰਾਨ...। ਜੀ ਹਾਂ ਇਹ ਸੱਚ ਹੈ, ਅਜਿਹ ਹੀ ਕੁਝ ਦਿੱਲੀ ਵਿਚ ਹੋਇਆ ਹੈ, ਜਿਥੇ ਦਿੱਲੀ ਕਾਂਗਰਸ ਇਕਾਈ ਦੇ ਕਈ ਸੀਨੀਅਰ ਆਗੂ ਇਸ ਹਾਲਤ ਵਿਚ ਪ੍ਰੈਸ ਕਾਨਫਰੰਸ ਵਿਚ ਪਹੁੰਚੇ ਪਰ ਇਨ੍ਹਾਂ ਨੇ ਇਹ ਸਿਲੰਡਰ ਕਿਸੇ ਡਾਕਟਰ ਦੇ ਕਹਿਣ 'ਤੇ ਨਹੀਂ ਸਗੋਂ ਹਵਾ ਪ੍ਰਦੂਸ਼ਣ ਦੀ ਚਿੰਤਾਜਨਕ ਸਥਿਤੀ ਦੇ ਵਿਰੋਧ ਵਿਚ ਲਗਾਏ ਸਨ। ਇਸ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀਆਂ ਨੇ ਮਾਸਕ ਪਹਿਨ ਅਤੇ ਆਕਸੀਜਨ ਸਿਲੰਡਰ ਲੈ ਕੇ ਦਿੱਲੀ ਦੀ ਭਾਜਪਾ ਸਰਕਾਰ ਤੋਂ ਸ਼ਹਿਰ ਨੂੰ ਇਸ "ਸਿਹਤ ਐਮਰਜੈਂਸੀ" ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ।
ਪੜ੍ਹੋ ਇਹ ਵੀ : ਹੁਣ ਬਿਨ੍ਹਾਂ ਹੈਲਮੇਟ ਵਾਲੇ ਸਰਕਾਰੀ ਕਰਮਚਾਰੀਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ, ਪਾਰਟੀ ਦੇ ਦਿੱਲੀ ਇੰਚਾਰਜ ਕਾਜ਼ੀ ਨਿਜ਼ਾਮੂਦੀਨ, ਸਾਬਕਾ ਮੰਤਰੀ ਹਾਰੂਨ ਯੂਸਫ਼ ਅਤੇ ਕਈ ਹੋਰ ਆਗੂਆਂ ਨੇ ਇਸ ਅਨੋਖੇ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਨੇ ਬਾਅਦ ਵਿੱਚ ਦਿੱਲੀ ਸਕੱਤਰੇਤ 'ਚ ਵਿਰੋਧ ਪ੍ਰਦਰਸ਼ਨ ਕਰਦੇ ਸਰਕਾਰ ਨੂੰ ਇੱਕ ਮੰਗ ਪੱਤਰ ਸੌਂਪਿਆ। ਰਾਸ਼ਟਰੀ ਰਾਜਧਾਨੀ ਵਿੱਚ ਬੁੱਧਵਾਰ ਸਵੇਰੇ 335 ਦਾ ਏਅਰ ਕੁਆਲਿਟੀ ਇੰਡੈਕਸ (AQI) ਦਰਜ ਕੀਤਾ ਗਿਆ, ਜੋ ਕਿ 'ਬਹੁਤ ਮਾੜੀ' ਸ਼੍ਰੇਣੀ ਵਿੱਚ ਆਉਂਦਾ ਹੈ। ਦਿੱਲੀ ਪਿਛਲੇ ਕਈ ਦਿਨਾਂ ਤੋਂ ਮਾੜੀ ਹਵਾ ਦੀ ਗੁਣਵੱਤਾ ਨਾਲ ਜੂਝ ਰਹੀ ਹੈ। ਦੇਵੇਂਦਰ ਯਾਦਵ ਨੇ ਕਿਹਾ ਕਿ ਉਹ ਪ੍ਰਦੂਸ਼ਣ ਦੀ ਸਥਿਤੀ ਬਾਰੇ ਦਿੱਲੀ ਸਰਕਾਰ ਨੂੰ ਇੱਕ ਮੰਗ ਪੱਤਰ ਸੌਂਪਣਗੇ।
ਪੜ੍ਹੋ ਇਹ ਵੀ : ਬਰਗਰ, ਪਿੱਜ਼ਾ, ਸੈਂਡਵਿਚ ਤੇ ਪਾਣੀਪੁਰੀ, ਇਨ੍ਹਾਂ ਮੰਦਰਾਂ 'ਚ ਚੜ੍ਹਦਾ ਅਨੋਖਾ ਪ੍ਰਸਾਦ, ਜਾਣ ਤੁਸੀਂ ਵੀ ਹੋਵੇਗੇ ਹੈਰਾਨ
ਉਨ੍ਹਾਂ ਕਿਹਾ, "ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ, ਸਾਡੇ ਨੇਤਾ ਇੱਥੇ ਆਕਸੀਜਨ ਸਿਲੰਡਰ ਲੈ ਕੇ ਬੈਠੇ ਹਨ। ਇਹ ਹੁਣ ਲਈ ਪ੍ਰਤੀਕਾਤਮਕ ਹੈ ਪਰ ਦਿੱਲੀ ਜਿਸ ਸਥਿਤੀ ਵਿੱਚ ਹੈ, ਉਸ ਨੂੰ ਦੇਖਦੇ ਹੋਏ, ਉਹ ਦਿਨ ਦੂਰ ਨਹੀਂ ਜਦੋਂ ਹਰ ਕੋਈ ਆਪਣੇ ਨਾਲ ਆਕਸੀਜਨ ਸਿਲੰਡਰ ਲੈ ਕੇ ਜਾਵੇਗਾ।" ਦਿੱਲੀ ਵਿੱਚ ਉਸਾਰੀ ਕਾਮਿਆਂ ਦੀ ਦੁਰਦਸ਼ਾ ਦਾ ਜ਼ਿਕਰ ਕਰਦੇ ਯਾਦਵ ਨੇ ਕਿਹਾ, "ਜਿਵੇਂ ਹੀ GRAP ਦਾ ਤੀਜਾ ਪੜਾਅ ਲਾਗੂ ਹੁੰਦੈ ਉਸਾਰੀ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਇੱਕ ਪਾਸੇ, ਉਹ ਪ੍ਰਦੂਸ਼ਣ ਨਾਲ ਜੂਝ ਰਹੇ ਹਨ ਅਤੇ ਫਿਰ ਆਪਣੀ ਰੋਜ਼ਾਨਾ ਮਜ਼ਦੂਰੀ ਗੁਆਉਣ ਦਾ ਵਾਧੂ ਦਬਾਅ ਹੈ।" ਉਨ੍ਹਾਂ ਕਿਹਾ ਕਿ ਹਸਪਤਾਲ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਨਾਲ ਭਰੇ ਹੋਏ ਹਨ। ਯਾਦਵ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦਾ ਵਾਅਦਾ ਕੀਤਾ ਸੀ।
ਪੜ੍ਹੋ ਇਹ ਵੀ : Work From Home ਨੂੰ ਲੈ ਕੇ ਹੋ ਗਏ ਨਵੇਂ ਹੁਕਮ ਜਾਰੀ, ਜਾਣੋ ਕਿੰਨਾ ਨੂੰ ਨਹੀਂ ਮਿਲੇਗਾ ਲਾਭ
'ਮਨਮਾਨੀ ਬਿਲਕੁਲ ਨਹੀਂ ਚੱਲੇਗੀ': ਅਰੁਣਾਚਲ ਦੀ ਔਰਤ ਨਾਲ ਬਦਸਲੂਕੀ 'ਤੇ ਭਾਰਤ ਦੀ ਚੀਨ ਨੂੰ ਚਿਤਾਵਨੀ
NEXT STORY