ਨੈਸ਼ਨਲ ਡੈਸਕ- ਦਿੱਲੀ 'ਚ ਦੇਹ ਵਪਾਰ ਦਾ ਸਭ ਤੋਂ ਵੱਡਾ ਰੈਕੇਟ ਚਲਾਉਣ ਵਾਲੀ ਸੋਨੂੰ ਪੰਜਾਬਣ ਉਰਫ਼ ਗੀਤਾ ਅਰੋੜਾ ਪਹਿਲੀ ਵਾਰ ਕਿਸੇ ਕੇਸ 'ਚ ਦੋਸ਼ੀ ਕਰਾਰ ਦਿੱਤੀ ਗਈ ਹੈ। ਸੋਨੂੰ ਪੰਜਾਬਣ ਨੂੰ 12 ਸਾਲ ਦੀ ਬੱਚੀ ਨੂੰ ਅਗਵਾ ਕਰਨ, ਦੇਹ ਵਪਾਰ ਅਤੇ ਮਨੁੱਖੀ ਤਸਕਰੀ ਦੇ ਦੋਸ਼ 'ਚ ਦਿੱਲੀ ਦੀ ਦਵਾਰਕਾ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਸੋਨੂੰ ਪੰਜਾਬਣ ਨਾਲ ਇਕ ਹੋਰ ਦੋਸ਼ੀ ਸੰਦੀਪ ਬੇਦਵਾਲ ਨੂੰ ਵੀ ਕੋਰਟ ਨੇ ਦੋਸ਼ੀ ਮੰਨਿਆ ਹੈ।
ਸਾਲ 2009 ਦਾ ਮਾਮਲਾ
ਸਾਲ 2009 'ਚ ਦਿੱਲੀ ਦੇ ਹਰਸ਼ ਵਿਹਾਰ ਇਲਾਕੇ ਦੀ ਰਹਿਣ ਵਾਲੀ 12 ਸਾਲਾ ਬੱਚੀ ਨੂੰ ਅਗਵਾ ਕੀਤਾ ਗਿਆ ਸੀ। 5 ਸਾਲ ਬਾਅਦ ਉਹ ਬੱਚੀ 2014 'ਚ ਨਜਫਗੜ੍ਹ ਥਾਣੇ ਪਹੁੰਚੀ ਅਤੇ ਉਸ ਨੇ ਆਪਬੀਤੀ ਦੱਸੀ। ਬੱਚੀ ਨੇ ਪੁਲਸ ਨੂੰ ਦੱਸਿਆ ਕਿ ਸਾਲ 2006 'ਚ ਜਦੋਂ ਉਹ 6ਵੀਂ ਜਮਾਤ 'ਚ ਪੜ੍ਹ ਰਹੀ ਸੀ, ਉਦੋਂ ਉਸ ਦੀ ਦੋਸਤੀ ਸੰਦੀਪ ਬੇਦਵਾਲ ਨਾਂ ਦੇ ਸ਼ਖਸ ਨਾਲ ਹੋਈ। ਸਾਲ 2009 'ਚ ਸੰਦੀਪ ਨੇ ਬੱਚੀ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਆਪਣੇ ਨਾਲ ਲਕਸ਼ਮੀ ਨਗਰ ਲੈ ਗਿਆ ਅਤੇ ਉੱਥੇ ਉਸ ਨੇ ਉਸ ਨਾਲ ਰੇਪ ਕੀਤਾ। ਇਸ ਤੋਂ ਬਾਅਦ ਸੰਦੀਪ ਨੇ ਬੱਚੀ ਨੂੰ ਵੱਖ-ਵੱਖ ਲੋਕਾਂ ਨੂੰ 10 ਵਾਰ ਵੇਚਿਆ। ਇਸ ਦੌਰਾਨ ਬੱਚੀ ਸੋਨੂੰ ਪੰਜਾਬਣ ਕੋਲ ਹੀ ਰਹੀ, ਜਿਸ ਨੇ ਉਸ ਨੇ ਦੇਹ ਵਪਾਰ ਦੇ ਧੰਦੇ 'ਚ ਜ਼ਬਰਨ ਧੱਕਿਆ।
ਬੱਚੀ ਨੂੰ ਲਗਾਏ ਜਾਂਦੇ ਸਨ ਨਸ਼ੇ ਦੇ ਟੀਕੇ
ਬੱਚੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਨਸ਼ੇ ਦੇ ਟੀਕੇ ਦਿੱਤੇ ਜਾਂਦੇ ਸਨ। ਜਦੋਂ ਉਹ ਕਿਸੇ ਕੋਲ ਜਾਣ ਤੋਂ ਮਨ੍ਹਾ ਕਰਦੀ ਤਾਂ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਵੀ ਜਾਂਦਾ ਸੀ। ਇਸ ਦੌਰਾਨ ਬੱਚੀ ਨੂੰ ਦਿੱਲੀ ਤੋਂ ਹਰਿਆਣਾ ਅਤੇ ਪੰਜਾਬ ਵੀ ਭੇਜਿਆ ਜਾਂਦਾ ਸੀ। ਆਖਰ 'ਚ ਇਕ ਸਤਪਾਲ ਨਾਂ ਦੇ ਸ਼ਖਸ ਨੇ ਬੱਚੀ ਨਾਲ ਜ਼ਬਰਦਸਤੀ ਵਿਆਹ ਕਰ ਲਿਆ। ਬੱਚੀ ਕਿਸੇ ਤਰ੍ਹਾਂ ਉਸ ਦੇ ਚੰਗੁਲ ਤੋਂ ਛੁੱਟ ਕੇ ਨਜਫਗੜ੍ਹ ਥਾਣੇ ਪਹੁੰਚੀ। ਸੋਨੂੰ ਪੰਜਾਬਣ ਦਿੱਲੀ ਅਤੇ ਨੇੜਲੇ ਰਾਜਾਂ 'ਚ ਦੇਹ ਵਪਾਰ ਦਾ ਧੰਦਾ ਚਲਾਉਣ ਲਈ ਜਾਣੀ ਜਾਂਦੀ ਸੀ ਅਤੇ ਕਈ ਵਾਰ ਦਿੱਲੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਪਰ ਹਰ ਵਾਰ ਉਹ ਛੁੱਟ ਜਾਂਦੀ ਸੀ। ਲੰਬੀ ਲੜਾਈ ਤੋਂ ਬਾਅਦ ਆਖਰਕਾਰ 16 ਜੁਲਾਈ ਨੂੰ ਸੋਨੂੰ ਪੰਜਾਬਣ ਦੋਸ਼ੀ ਠਹਿਰਾਈ ਗਈ।
ਉੱਤਰ ਪ੍ਰਦੇਸ਼ 'ਚ ਕੰਧ ਡਿੱਗਣ ਨਾਲ ਮਾਂ ਅਤੇ 4 ਬੱਚਿਆਂ ਦੀ ਮੌਤ
NEXT STORY