ਨਵੀਂ ਦਿੱਲੀ— ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਜ਼ਬਰਦਸਤ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਦੇਸ਼ ਦੇ 17 ਰਾਜਾਂ 'ਚ ਅਗਲੇ 3 ਤੋਂ 4 ਦਿਨ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਦਿੱਲੀ-ਐੱਨ.ਸੀ.ਆਰ. 'ਚ ਵੀ ਅਗਲੇ 24 ਘੰਟੇ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੁੰਬਈ 'ਚ ਸੋਮਵਾਰ ਨੂੰ ਜ਼ਬਰਦਸਤ ਬਾਰਸ਼ ਨਾਲ ਕਈ ਇਲਾਕਿਆਂ 'ਚ ਜਾਮ ਲੱਗ ਗਿਆ। ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਸੋਮਵਾਰ ਸਵੇਰ ਤੋਂ 6 ਘੰਟੇ 'ਚ 122 ਮਿਲੀਮੀਟਰ ਬਾਰਸ਼ ਹੋਈ। ਇਸ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਇਆ। ਮੁੰਬਈ ਕੌਮਾਂਤਰੀ ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਬਾਰਸ਼ ਨਾਲ ਘੱਟ ਦ੍ਰਿਸ਼ਤਾ ਕਾਰਨ ਰਣਵੇਅ ਨੂੰ ਸਵੇਰੇ 9.12 ਵਜੇ ਤੋਂ 20 ਮਿੰਟ ਤੱਕ ਬੰਦ ਰੱਖਣਾ ਪਿਆ। ਇਸ ਨਾਲ 11 ਉਡਾਣਾ ਰੱਦ ਹੋ ਗਈਆਂ ਅਤੇ ਤਿੰਨ ਦਾ ਰੂਟ ਬਦਲਣਾ ਪਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਮੁੰਬਈ 'ਚ ਫਿਰ ਤੋਂ ਤੇਜ਼ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਹੈ।
250 ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ ਭੇਜਿਆ ਗਿਆ
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਜੋ ਅਲਰਟ ਜਾਰੀ ਕੀਤਾ ਹੈ, ਉਸ ਅਨੁਸਾਰ ਅਗਲੇ 3-4 ਦਿਨਾਂ 'ਚ ਉੱਤਰ-ਪੂਰਬੀ ਅਤੇ ਪੱਛਮੀ ਤੱਟੀਏ ਰਾਜਾਂ 'ਚ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਅਰਬ ਸਾਗਰ 'ਚ ਤੇਜ਼ ਹਵਾ ਕਾਰਨ ਕਰਨਾਟਕ ਦੇ ਤੱਟੀਏ ਇਲਾਕਿਆਂ 'ਚ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਨਾਸਿਕ 'ਚ ਪਿਛਲੇ 24 ਘੰਟਿਆਂ 'ਚ 17 ਸੈਮੀ ਤੋਂ ਵਧ ਬਾਰਸ਼ ਹੋਈ। ਗੋਦਾਵਰੀ ਨਦੀ ਦੇ ਕਿਨਾਰੇ ਤੋਂ 250 ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ। ਵਲਸਾਡ 'ਚ ਵੀ ਹੜ੍ਹ ਦੀ ਸਥਿਤੀ ਹੈ।
ਹੁਣ ਤੱਕ 20 ਰਾਜਾਂ 'ਚ ਆਮ ਨਾਲੋਂ ਘੱਟ ਬਾਰਸ਼
ਹੁਣ ਤੱਕ 20 ਰਾਜਾਂ 'ਚ ਆਮ ਨਾਲੋਂ ਘੱਟ ਬਾਰਸ਼ ਹੋਈ ਹੈ। ਇਕ ਜੂਨ ਤੋਂ 7 ਜੁਲਾਈ ਤੱਕ ਦੇਸ਼ 'ਚ 179 ਮਿਲੀਮੀਟਰ ਬਾਰਸ਼ ਹੋਈ, ਜਦੋਂ ਕਿ ਆਮ ਬਾਰਸ਼ 225.4 ਮਿਲੀਮੀਟਰ ਹੋਣੀ ਚਾਹੀਦੀ ਸੀ। ਖੇਤੀਬਾੜੀ ਮੰਤਰਾਲੇ ਅਨੁਸਾਰ ਜੂਨ ਅਤੇ ਜੁਲਾਈ ਦੇ ਪਹਿਲੇ ਹਫ਼ਤੇ 'ਚ ਮਾਨਸੂਨੀ ਬਾਰਸ਼ ਘੱਟ ਹੋਣ ਨਾਲ ਸਾਉਣੀ ਦੀ ਫਸਲ ਪ੍ਰਭਾਵਿਤ ਹੋਈ ਹੈ। ਦੇਸ਼ 'ਚ ਹੁਣ ਤੱਕ 27 ਫੀਸਦੀ ਸਾਉਣੀ ਦੀਆਂ ਫਸਲਾਂ ਦਾ ਰਕਬਾ ਘੱਟਿਆ ਹੈ।
ITI ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY