ਨਵੀਂ ਦਿੱਲੀ– ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਦੀ ਰਫਤਾਰ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਬੀਤੇ 24 ਘੰਟਿਆਂ ’ਚ ਇਥੇ 12,306 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਇਨਫੈਕਸ਼ਨ ਨਾਲ 43 ਮਰੀਜ਼ਾਂ ਦੀ ਮੌਤ ਹੋ ਗਈ ਹੈ। ਰਾਜਧਾਨੀ ’ਚ ਕੋਰੋਨਾ ਇਨਫੈਕਸ਼ਨ ਦਰ 21.48 ਫੀਸਦੀ ਹੈ।
ਹਾਲਾਂਕਿ ਜਿਸ ਤਰ੍ਹਾਂ ਪਾਜ਼ੇਟਿਵਿਟੀ ਰੇਟ ਹੇਠਾਂ ਆਉਂਦਾ ਨਜ਼ਰ ਆ ਰਿਹਾ ਹੈ ਤਾਂ ਉਥੇ ਹੀ ਕੋਰੋਨਾ ਦੇ ਮਾਮਲੇ ਵੀ ਹੁਣ ਪਹਿਲਾਂ ਨਾਲੋਂ ਘੱਟ ਹੁੰਦੇ ਦਿਸ ਰਹੇ ਹਨ ਪਰ ਕੋਰੋਨਾ ਮਰੀਜ਼ਾਂ ਦੀ ਮੌਤ ਦੇ ਅੰਕੜਿਆਂ ਨੇ ਚਿੰਤਾ ਵਧਾਈ ਹੈ। ਬੀਤੇ 24 ਘੰਟਿਆਂ ’ਚ 43 ਮਰੀਜ਼ਾਂ ਦੀ ਮੌਤ ਹੋਈ ਹੈ। ਅਜਿਹੇ ’ਚ 10 ਜੂਨ ਤੋਂ ਬਾਅਦ 1 ਦਿਨ ’ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। 10 ਜੂਨ ਨੂੰ 44 ਮੌਤਾਂ ਹੋਈਆਂ ਸਨ।
ਦਿੱਲੀ ’ਚ ਹੁਣ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 68,730 ਹੈ। ਉਥੇ ਹੀ ਰਾਜਧਾਨੀ ’ਚ ਕੋਰੋਨਾ ਨਾਲ ਮੌਤ ਦਾ ਕੁੱਲ ਅੰਕੜਾ 25,503 ਹੋ ਗਿਆ ਹੈ। ਇਸਤੋਂ ਇਲਾਵਾ ਹੋਮ ਆਈਸੋਲੇਸ਼ਨ ’ਚ 53,593 ਮਰੀਜ਼ ਹਨ।
ਕੋਵਿਡ-19 ਦੀ ਤੀਜੀ ਲਹਿਰ ’ਚ ਦੂਜੀ ਦੇ ਮੁਕਾਬਲੇ ਮੌਤ ਦਰ ਕਾਫ਼ੀ ਘੱਟ: ਸਰਕਾਰ
NEXT STORY