ਨਵੀਂ ਦਿੱਲੀ– ਕੋਵਿਡ-19 ਦੀ ਤੀਜੀ ਲਹਿਰ ’ਚ ਦੂਜੀ ਲਹਿਰ ਦੇ ਮੁਕਾਬਲੇ ਕਾਫ਼ੀ ਘੱਟ ਮੌਤਾਂ ਹੋਈਆਂ ਹਨ ਅਤੇ ਟੀਕਾਕਰਨ ਦੀ ਉੱਚ ਦਰ ਦੇ ਬਾਅਦ ਮਾਮਲਿਆਂ ’ਚ ਮੌਜੂਦਾ ਵਾਧਾ ਗੰਭੀਰ ਬੀਮਾਰੀ ਜਾਂ ਮੌਤ ਦਾ ਕਾਰਨ ਨਹੀਂ ਬਣ ਰਿਹਾ। ਸਰਕਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਕਿਹਾ ਕਿ ਭਾਰਤ ਦੇ 94 ਫੀਸਦੀ ਬਾਲਗਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦਕਿ 72 ਫੀਸਦੀ ਲੋਕਾਂ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ।
ਸਰਕਾਰ ਨੇ ਕਿਹਾ ਕਿ 15-18 ਸਾਲ ਦੀ ਉਮਰ ਵਰਗ ’ਚ 52 ਫੀਸਦੀ ਨੇ ਆਪਣੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। ਉਸਨੇ ਕਿਹਾ ਕਿ ਦੇਸ਼ ਦੇ 11 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਵਿਡ ਦੇ 50,000 ਤੋਂ ਜ਼ਿਆਦਾ ਇਲਾਜ ਅਧੀਨ ਮਰੀਜ਼ ਹਨ ਅਤੇ 515 ਜ਼ਿਲ੍ਹਿਆਂ ’ਚ ਹਫਤੇਵਾਰ ਇਨਫੈਕਸ਼ਨ ਦਰ 5 ਫੀਸਦੀ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਦਿੱਲੀ ਦੀ ਕੋਵਿਡ ਸਥਿਤੀ ’ਤੇ ਸਰਕਾਰ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੇ ਮੁਕਾਬਲੇ ਤੀਜੀ ਲਹਿਰ ’ਚ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਹੈ।
ਸਰਕਾਰ ਨੇ ਕਿਹਾ ਕਿ ਦਿੱਲੀ ’ਚ 11-18 ਸਾਲ ਦੀ ਉਮਰ ਵਰਗ ਦੇ ਲੋਕਾਂ ’ਚ ਉਪਰਲੀ ਸਾਹ ਦੀ ਨਾਲੀ ’ਚ ਕੋਰੋਨਾ ਇਨਫੈਕਸ਼ਨ ਦੇ ਆਮ ਲੱਛਣ ਹਨ ਜਦਕਿ ਕੋਵਿਡ ਦੇ ਲਗਭਗ 99 ਫੀਸਦੀ ਬਾਲਗ ਮਰੀਜ਼ਾਂ ’ਚ ਬੁਖਾਰ, ਖੰਘ, ਗਲੇ ’ਚ ਖਰਾਸ਼ ਦੇ ਆਮ ਲੱਛਣ ਹਨ।
ਭਾਰਤ ਦੇ 11 ਸੂਬਿਆਂ ’ਚ ਤੇਜ਼ੀ ਨਾਲ ਵਧ ਰਹੀ ਹੈ ਕੋਰੋਨਾ ਦੀ ਰਫ਼ਤਾਰ: ਸਿਹਤ ਮੰਤਰਾਲਾ
NEXT STORY