ਨਵੀਂ ਦਿੱਲੀ– ਮਨੀ ਲਾਂਡਰਿੰਗ ਮਾਮਲੇ ’ਚ ਘਿਰੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿੱਸ ਰਹੀਆਂ। ਇਸ ਮਾਮਲੇ ’ਚ ਅੱਜ ਯਾਨੀ ਕਿ ਵੀਰਵਾਰ ਨੂੰ ਇਨਫੋਰਸਮੈਟ ਡਾਇਰੈਕਟੋਰੇਟ (ED) ਨੇ ਸਤੇਂਦਰ ਜੈਨ ਨੂੰ ਰਾਊਜ ਐਵੇਨਿਊ ਕੋਰਟ ’ਚ ਪੇਸ਼ ਕੀਤਾ। ਕੋਰਟ ’ਚ ਸੁਣਵਾਈ ਦੌਰਾਨ ਈਡੀ ਨੇ ਜੈਨ ਦੀ ਹਿਰਾਸਤ ਦਾ ਸਮਾਂ ਵਧਾਉਣ ਦੀ ਮੰਗ ਕੀਤੀ, ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ। ਕੋਰਟ ਨੇ 13 ਜੂਨ ਤੱਕ ਰਿਮਾਂਡ ਵਧਾ ਦਿੱਤੀ ਹੈ। ਯਾਨੀ ਕਿ ਜੈਨ 13 ਜੂਨ ਤੱਕ ਅਜੇ ਈਡੀ ਦੀ ਹਿਰਾਸਤ ’ਚ ਰਹਿਣਗੇ।
ਇਹ ਵੀ ਪੜ੍ਹੋ: ਦਿੱਲੀ ਦੇ ਸਿਹਤ ਮੰਤਰੀ ਅਤੇ ਉਨ੍ਹਾਂ ਦੇ ਕਰੀਬੀ ਦੇ ਘਰ ’ਚੋਂ ED ਨੇ ਬਰਾਮਦ ਕੀਤਾ 2.85 ਕਰੋੜ ਰੁਪਏ ਤੇ ਸੋਨਾ
ਦੱਸਣਯੋਗ ਹੈ ਕਿ ਈਡੀ ਨੇ ਉਨ੍ਹਾਂ ਨੂੰ 30 ਮਈ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ 9 ਜੂਨ ਤੱਕ ਲਈ ਈਡੀ ਦੀ ਹਿਰਾਸਤ ’ਚ ਸਨ। ਇੱਥੇ ਇਹ ਵੀ ਦੱਸ ਦੇਈਏ ਕਿ ਪਿਛਲੇ ਦਿਨੀਂ ਈਡੀ ਨੇ ਸਤੇਂਦਰ ਜੈਨ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਵੱਡੀ ਗਿਣਤੀ ’ਚ ਨਕਦੀ ਅਤੇ ਸੋਨਾ ਬਰਾਮਦ ਕੀਤਾ ਸੀ। ਈਡੀ ਨੇ ਛਾਪੇਮਾਰੀ ’ਚ ਕਰੀਬ 3 ਕਰੋੜ ਦੀ ਨਕਦੀ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਸੋਨੇ ਦੇ ਸਿੱਕੇ, ਬਿਸਕੁੱਟ ਮਿਲੇ ਸਨ।
ਇਹ ਵੀ ਪੜ੍ਹੋ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਜੁੜੇ ਕਈ ਟਿਕਾਣਿਆਂ ’ਤੇ ED ਦੀ ਛਾਪੇਮਾਰੀ
ਕੀ ਹੈ ਪੂਰਾ ਮਾਮਲਾ-
ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ, 2002 ਦੇ ਤਹਿਤ ਜੈਨ ਦੇ ਪਰਿਵਾਰ ਅਤੇ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਸੀ। ਇਸ ਵਿਚ ਅਕਿੰਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਇੰਡੋ ਮੈਟਲ ਇੰਪੈਕਸ ਪ੍ਰਾਈਵੇਟ ਲਿਮਟਿਡ ਅਤੇ ਹੋਰ ਕੰਪਨੀਆਂ ਦੀ ਜਾਇਦਾਦਾਂ ਸ਼ਾਮਲ ਹਨ। ਜੈਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ 'ਚ ਕਈ ਸ਼ੈੱਲ ਕੰਪਨੀਆਂ ਲਾਂਚ ਕੀਤੀਆਂ ਜਾਂ ਖਰੀਦੀਆਂ। ਉਨ੍ਹਾਂ ਨੇ ਕੋਲਕਾਤਾ ’ਚ 3 ਹਵਾਲਾ ਆਪਰੇਟਰਾਂ ਦੀਆਂ 54 ਸ਼ੈੱਲ ਕੰਪਨੀਆਂ ਰਾਹੀਂ 16.39 ਕਰੋੜ ਰੁਪਏ ਦੇ ਕਾਲੇ ਧਨ ਨੂੰ ਸਫੈਦ ਕੀਤਾ ਸੀ। ਜੈਨ ਦੇ ਕੋਲ ਪ੍ਰਯਾਸ, ਇੰਡੋ ਅਤੇ ਅਕਿੰਚਨ ਨਾਮ ਦੀਆਂ ਕੰਪਨੀਆਂ ਵਿਚ ਵੱਡੀ ਗਿਣਤੀ ’ਚ ਸ਼ੇਅਰ ਸਨ। ਰਿਪੋਰਟਾਂ ਮੁਤਾਬਕ 2015 'ਚ ਕੇਜਰੀਵਾਲ ਸਰਕਾਰ 'ਚ ਮੰਤਰੀ ਬਣਨ ਤੋਂ ਬਾਅਦ ਜੈਨ ਦੇ ਸਾਰੇ ਸ਼ੇਅਰ ਆਪਣੀ ਪਤਨੀ ਦੇ ਨਾਂ ਕਰ ਦਿੱਤੇ ਗਏ ਸਨ।
ਖੂਹ ਅੰਦਰ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ 3 ਭਰਾਵਾਂ ਸਮੇਤ ਪੰਜ ਦੀ ਮੌਤ
NEXT STORY