ਨਵੀਂ ਦਿੱਲੀ- ਦਿੱਲੀ 'ਚ ਜਨਤਕ ਥਾਂ 'ਤੇ ਥੁੱਕਣ ਨੂੰ ਲੈ ਕੇ 2 ਲੋਕਾਂ ਦਰਮਿਆਨ ਹੋਈ ਲੜਾਈ ਤੋਂ ਬਾਅਦ 26 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਭਾਈ ਵੀਰ ਸਿੰਘ ਮਾਰਗ, ਕਰਨਾਟਕ ਸੰਗੀਤ ਸਭਾ ਦੇ ਵਾਸੀ ਅੰਕਿਤ ਦੇ ਰੂਪ 'ਚ ਹੋਈ ਹੈ। ਉਹ ਇਕ ਚਾਲਕ ਦੇ ਤੌਰ 'ਤੇ ਇੱਥੇ ਕੰਮ ਕਰਦਾ ਸੀ। ਪੁਲਸ ਅਨੁਸਾਰ, ਮੰਗਲਵਾਰ ਨੂੰ ਅੰਕਿਤ ਨੇ ਮੰਦਰ ਮਾਰਗ ਇਲਾਕੇ 'ਚ ਪ੍ਰਵੀਨ ਨਾਮੀ ਇਕ ਵਿਅਕਤੀ ਦੇ ਥੁੱਕਣ 'ਤੇ ਨਾਰਾਜ਼ਗੀ ਜਤਾਈ ਅਤੇ ਉਨ੍ਹਾਂ ਦਰਮਿਆਨ ਬਹਿਸ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਬੁੱਧਵਾਰ ਨੂੰ, ਮੱਧ ਦਿੱਲੀ 'ਚ ਸ਼ਹੀਦ ਭਗਤ ਸਿੰਘ ਕੰਪਲੈਕਸ 'ਚ ਦੋਹਾਂ ਦਰਮਿਆਨ ਲੜਾਈ ਹੋ ਗਈ। ਪੁਲਸ ਨੂੰ ਰਾਤ 8.30 ਵਜੇ ਘਟਨਾ ਦੀ ਜਾਣਕਾਰੀ ਮਿਲੀ।
ਪੁਲਸ ਡਿਪਟੀ ਕਮਿਸ਼ਨਰ ਈਸ਼ ਸਿੰਘਲ ਨੇ ਕਿਹਾ,''ਅੰਕਿਤ ਅਤੇ ਰਾਜਾ ਬਾਜ਼ਾਰ ਵਾਸੀ 29 ਸਾਲਾ ਨੈੱਟਵਰਕ ਇੰਜੀਨੀਅਰ ਪ੍ਰਵੀਨ ਦਰਮਿਆਨ ਥੁੱਕਣ ਦੇ ਮੁੱਦੇ 'ਤੇ ਲੜਾਈ ਹੋ ਗਈ। ਲੜਾਈ ਦੌਰਾਨ ਦੋਵੇਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਆਰ.ਐੱਮ.ਐੱਲ. ਹਸਪਤਾਲ ਲਿਜਾਇਆ ਗਿਆ। ਡੀ.ਸੀ.ਪੀ. ਨੇ ਦੱਸਿਆ ਕਿ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਬਾਅਦ 'ਚ ਜ਼ਿਆਦਾ ਖੂਨ ਵਗਣ ਕਾਰਨ ਅੰਕਿਤ ਦੀ ਮੌਤ ਹੋ ਗਈ। ਸਿੰਘਲ ਨੇ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪ੍ਰਵੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
...ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਪਰੇਸ਼ਾਨ ਹੋ ਗਏ ਸੁਪਰੀਮ ਕੋਰਟ ਦੇ ਜੱਜ
NEXT STORY