ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਦਿੱਲੀ ਦੇ ਸਰਕਾਰੀ ਸਕੂਲਾਂ ਨੇ ਇਸ ਸਾਲ ਦੀ ਸੀ.ਬੀ.ਐੱਸ.ਈ. 12ਵੀਂ ਦੀ ਪ੍ਰੀਖਿਆ 'ਚ ਆਪਣਾ ਝੰਡਾ ਲਹਿਰਾਇਆ ਹੈ। ਨਤੀਜਿਆਂ 'ਚ ਲਗਾਤਾਰ ਉਛਾਲ ਦੇ ਨਾਲ ਦਿੱਲੀ ਦੇ ਸਰਕਾਰੀ ਸਕੂਲਾਂ ਨੇ ਇਸ ਵਾਰ ਆਪਣੇ ਸਾਰੇ ਰਿਕਾਰਡ ਤੋੜਦੇ ਹੋਏ 98 ਫੀਸਦੀ ਨਤੀਜੇ ਪ੍ਰਾਪਤ ਕੀਤੇ ਹਨ। 2015 ਦੀਆਂ ਚੋਣਾਂ 'ਚ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਬਿਹਤਰ ਬਣਾਉਣ ਲਈ ਕੇਜਰੀਵਾਲ ਦੇ ਪ੍ਰਮੁੱਖ ਵਾਅਦੇ ਨੂੰ ਉਨ੍ਹਾਂ ਦੀ ਸਰਕਾਰ ਨੇ ਪੂਰਾ ਕਰ ਦਿਖਾਇਆ ਹੈ। ਇਸ ਦੇ ਨਾਲ ਸੀ.ਬੀ.ਐੱਸ.ਈ. ਦੀ ਪ੍ਰੀਖਿਆ 'ਚ ਅਜਿਹੇ ਨਤੀਜੇ ਦੇਣ ਵਾਲੀ ਦਿੱਲੀ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਬਣੀ ਹੈ। ਸਰਕਾਰੀ ਸਕੂਲਾਂ ਦੇ ਇਸ ਨਤੀਜੇ ਨਾਲ ਮੁੱਖ ਮੰਤਰੀ ਕੇਜਰੀਵਾਲ ਬੇਹੱਦ ਉਤਸ਼ਾਹਤ ਹਨ, ਉਨ੍ਹਾਂ ਨੇ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ,''ਇਸ ਗੱਲ ਦਾ ਐਲਾਨ ਕਰਦੇ ਹੋਏ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਸਾਲ ਦਿੱਲੀ ਸਰਕਾਰ ਦੇ ਸਕੂਲਾਂ ਦਾ ਸੀ.ਬੀ.ਐੱਸ.ਈ. 12ਵੀਂ ਜਮਾਤ ਦਾ ਨਤੀਜਾ 98 ਫੀਸਦੀ- ਹੁਣ ਤੱਕ ਦਾ ਸਰਵਉੱਚ ਹੈ। ਇਹ ਇਤਿਹਾਸਕ ਹੈ। ਮੇਰੀ ਟੀਮ ਐਜ਼ੂਕੇਸ਼ਨ, ਸਾਰੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਵਧਾਈ। ਤੁਹਾਡੇ ਸਾਰਿਆਂ 'ਤੇ ਮਾਣ ਹੈ।''
ਇਨ੍ਹਾਂ ਨਤੀਜਿਆਂ 'ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਖੁਸ਼ੀ ਜਤਾਈ ਹੈ। ਸਿਸੋਦੀਆ ਨੇ ਟਵੀਟ 'ਚ ਲਿਖਿਆ,''ਪਿਛਲੇ 5 ਸਾਲਾਂ 'ਚ, ਅਸੀਂ ਹਰ ਵਾਰ ਆਪਣਾ ਖੁਦ ਦਾ ਰਿਕਾਰਡ ਤੋੜਨ ਲਈ ਖੁਦ ਨਾਲ ਮੁਕਾਬਲਾ ਕਰ ਰਹੇ ਹਾਂ। ਇਸ ਸਾਲ ਕੋਈ ਪਰੇਸ਼ਾਨੀ ਨਹੀਂ ਹੈ!''
ਕੇਜਰੀਵਾਲ ਦਾ ਸਿੱਖਿਆ ਮਾਡਲ
ਸਿੱਖਿਆ ਵਿਵਸਥਾ 'ਚ ਸੁਧਾਰ ਲਈ ਕੇਜਰੀਵਾਲ ਸਰਕਾਰ ਨੇ ਪਿਛਲੇ ਕਰੀਬ 6 ਸਾਲ 'ਚ ਕਾਫ਼ੀ ਮਿਹਨਤ ਕੀਤੀ ਹੈ। ਸਰਕਾਰ ਨੇ ਸਿੱਖਿਆ ਬਜਟ ਨੂੰ ਸਭ ਤੋਂ ਵੱਧ ਬਣਾਉਣ, ਕਲਾਸਾਂ ਨੂੰ ਪੜ੍ਹਾਉਣ, ਸਕੂਲਾਂ 'ਚ ਬੁਨਿਆਦੀ ਢਾਂਚਾ ਦੇਣ ਦੇ ਨਾਲ-ਨਾਲ ਅਧਿਆਪਕਾਂ ਦੀ ਵਿਦੇਸ਼ਾਂ 'ਚ ਟਰੇਨਿੰਗ ਵਰਗੇ ਕਈ ਇਤਿਹਾਸਕ ਕਦਮ ਚੁੱਕੇ ਹਨ।
1- ਦੇਸ਼ 'ਚ ਸਿੱਖਿਆ 'ਤੇ ਸਭ ਤੋਂ ਵੱਧ ਬਜਟ ਖਰਚ
2- ਕੁੱਲ ਬਜਟ ਦਾ 25 ਫੀਸਦੀ ਸਿੱਖਿਆ 'ਤੇ ਖਰਚ
3- ਕਲਾਸਾਂ ਦੀ ਗਿਣਤੀ 17 ਹਜ਼ਾਰ ਤੋਂ ਵੱਧ ਕੇ ਦੁੱਗਣੀ ਤੋਂ ਵੱਧ 37 ਹਜ਼ਾਰ ਹੋਈ।
4- ਸਰਕਾਰੀ ਸਕੂਲਾਂ 'ਚ ਆਧੁਨਿਕ ਬੁਨਿਆਦੀ ਢਾਂਚਾ ਜਿਵੇਂ ਸਵੀਮਿੰਗ ਪੂਲ, ਆਡਿਟੋਰੀਅਮ, ਪ੍ਰਯੋਗਸ਼ਾਲਾਵਾਂ, ਲਾਇਬਰੇਰੀ ਆਦਿ।
5- ਸਰਕਾਰੀ ਸਕੂਲ ਦੇ ਅਧਿਆਪਕ ਦੁਨੀਆਂ ਦੇ ਸਰਵਸ਼੍ਰੇਸ਼ਠ ਸੰਸਥਾਵਾਂ 'ਚ ਟਰੇਨਡ ਹੁੰਦੇ ਹਨ।
ਮੰਨਿਆ ਜਾਂਦਾ ਹੈ ਕਿ ਕੇਜਰੀਵਾਲ ਸਰਕਾਰ ਪਾਰਟ-2 ਦੇ ਪਿੱਛੇ ਸਿੱਖਿਆ ਵਿਵਸਥਾ 'ਚ ਇਤਿਹਾਸਕ ਤਬਦੀਲੀ ਇਕ ਵੱਡਾ ਕਾਰਨ ਹੈ। ਸਰਕਾਰੀ ਸਕੂਲਾਂ 'ਚ ਚੰਗੀ ਸਿੱਖਿਆ ਅਤੇ ਬਿਹਤਰ ਨਤੀਜੇ ਮਾਪਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ ਅਤੇ ਬੱਚਿਆਂ ਦਾ ਰੁਝਾਨ ਵੀ ਇਨ੍ਹਾਂ ਸਕੂਲਾਂ ਵੱਲ ਵਧਿਆ ਹੈ।
ਗੋਵਿੰਦ ਸਿੰਘ ਡੋਟਾਸਰਾ ਬਣੇ ਰਾਜਸਥਾਨ ਕਾਂਗਰਸ ਦੇ ਨਵੇਂ ਪ੍ਰਧਾਨ
NEXT STORY