ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਏਅਰ ਕਵਾਲਿਟੀ ਇੰਡੈਕਸ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਹੁਣ ਸੁਪਰੀਮ ਕੋਰਟ ਵਲੋਂ ਗਠਿਤ ਏਜੰਸੀ ਨੇ ਗੈਸ ਚੈਂਬਰ ਵਰਗੇ ਹਾਲਾਤ 'ਤੇ ਨੋਟਿਸ ਲੈਂਦੇ ਹੋਏ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨ ਕੀਤਾ ਹੈ। ਵਾਤਾਵਰਣ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈ.ਪੀ.ਸੀ.ਏ.) ਨੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ 5 ਨਵੰਬਰ ਤੱਕ ਦਿੱਲੀ-ਐੱਨ.ਸੀ.ਆਰ. 'ਚ ਨਿਰਮਾਣ ਕੰਮਾਂ 'ਤੇ ਪੂਰੀ ਤਰ੍ਹਾਂ ਨਾਲ ਬੈਨ ਲੱਗਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਬੈਨ ਪਹਿਲਾਂ ਸਿਰਫ਼ ਸ਼ਾਮ 6 ਤੋਂ ਸਵੇਰੇ 6 ਵਜੇ ਤੱਕ ਲਗਾਇਆ ਗਿਆ ਸੀ। ਪ੍ਰਦੂਸ਼ਣ ਕਾਰਨ ਦਿੱਲੀ ਦੇ ਸਾਰੇ ਸਕੂਲ 5 ਨਵੰਬਰ ਤੱਕ ਬੰਦ ਕੀਤਾ ਗਿਆ। ਦਿੱਲੀ 'ਚ ਪ੍ਰਦੂਸ਼ਣ ਦੇ ਪੱਧਰ ਦਾ ਅੰਦਾਜਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਇਹ ਭਾਰਤ 'ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਸ਼ਾਮਲ ਤਾਂ ਹੈ ਹੀ, ਦੁਨੀਆ ਦਾ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ।
ਹਵਾ ਦੀ ਗੁਣਵੱਤਾ ਬੇਹੱਦ ਗੰਭੀਰ ਪੱਧਰ 'ਤੇ
ਹੁਣ ਈ.ਪੀ.ਸੀ.ਏ. ਨੇ ਦਿੱਲੀ, ਹਰਿਆਣਾ ਅਤੇ ਯੂ.ਪੀ. ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖ ਕੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਈ.ਪੀ.ਸੀ. ਏ. ਦੇ ਚੇਅਰਮੈਨ ਭੂਰੇਲਾਲ ਨੇ ਕਿਹਾ,''ਦਿੱਲੀ-ਐੱਨ.ਸੀ.ਆਰ. 'ਚ ਹਵਾ ਦੀ ਗੁਣਵੱਤਾ 'ਚ ਗਿਰਾਵਟ ਆ ਰਹੀ ਹੈ ਅਤੇ ਇਹ ਬੇਹੱਦ ਗੰਭੀਰ ਪੱਧਰ 'ਤੇ ਬਣਿਆ ਹੋਇਆ ਹੈ। ਸਾਨੂੰ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਦੇ ਰੂਪ 'ਚ ਲੈਣਾ ਹੋਵੇਗਾ, ਕਿਉਂਕਿ ਇਸ ਦਾ ਲੋਕਾਂ ਦੀ ਸਿਹਤ 'ਤੇ ਵਿਸ਼ੇਸ਼ ਕਰ ਕੇ ਬੱਚਿਆਂ 'ਤੇ ਅਸਰ ਹੋਵੇਗਾ।'' ਉਨ੍ਹਾਂ ਨੇ ਸਕੱਤਰਾਂ ਨੂੰ ਕਿਹਾ ਕਿ ਇਹ ਗੰਭੀਰ ਸਥਿਤੀ ਹੈ ਅਤੇ ਮੈਂ ਲੋਕਾਂ ਦੀ ਨਿੱਜੀ ਦਖਲਅੰਦਾਜੀ ਚਾਹੁੰਦਾ ਹਾਂ ਤਾਂ ਕਿ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਸਕੇ।
ਪ੍ਰਦੂਸ਼ਣ 'ਚ ਗਿਰਾਵਟ ਲਿਆਏਗਾ ਜਾਂ ਨਹੀਂ
ਉਨ੍ਹਾਂ ਨੇ ਕਿਹਾ,''ਜਿਵੇਂ ਕਿ ਮੈਂ ਪਹਿਲਾਂ ਦੀ ਆਪਣੀ ਚਿੱਠੀ 'ਚ ਦੱਸਿਆ ਸੀ ਕਿ ਪ੍ਰਦੂਸ਼ਣ ਕਾਰਨ ਦੀਵਾਲੀ ਦੀ ਰਾਤ ਪਟਾਕੇ ਚਲਾਉਣਾ, ਪਰਾਲੀ ਸਾੜਨਾ ਅਤੇ ਬੇਹੱਦ ਪ੍ਰਤੀਕੂਲ ਮੌਸਮ ਇਸ ਦਾ ਕਾਰਨ ਹਨ। ਮੌਸਮ ਵਿਭਾਗ ਨੇ ਸਾਨੂੰ ਦੱਸਿਆ ਹੈ ਕਿ ਕੁਝ ਦਿਨਾਂ 'ਚ ਮੌਸਮ 'ਚ ਸੁਧਾਰ ਹੋਵੇਗਾ ਪਰ ਇਹ ਕਹਿਣਾ ਕਠਿਨ ਹੈ ਕਿ ਇਹ ਸੁਧਾਰ ਪ੍ਰਦੂਸ਼ਣ 'ਚ ਗਿਰਾਵਟ ਲਿਆਏਗਾ ਜਾਂ ਨਹੀਂ।''
ਸਕੂਲ 5 ਨਵੰਬਰ ਤੱਕ ਰਹਿਣਗੇ ਬੰਦ
ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ ਦੇ ਸਕੂਲਾਂ ਨੂੰ 5 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਹੋਇਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ 'ਤੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,''ਦਿੱਲੀ 'ਚ ਪਰਾਲੀ ਦੇ ਵਧਦੇ ਧੂੰਏ ਕਾਰਨ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਹੈ। ਇਸ ਲਈ ਸਰਕਾਰ ਨੇ ਫੈਸਲੇ ਲਿਆ ਹੈ ਕਿ ਸਾਰੇ ਸਕੂਲ 5 ਨਵੰਬਰ ਤੱਕ ਬੰਦ ਰਹਿਣਗੇ।''
ਪੂਰੀ ਸਰਦੀ ਬੈਨ ਰਹਿਣਗੇ ਪਟਾਕੇ
ਈ.ਪੀ.ਸੀ.ਏ. ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਹੋਰ ਤਿਉਹਾਰ ਆਉਣ ਵਾਲੇ ਹਨ ਅਤੇ ਦੀਵਾਲੀ ਦੇ ਅਨੁਭਵ ਨੂੰ ਦੇਖਦੇ ਹੋਏ ਪੂਰੀ ਸਰਦੀ ਪਟਾਕੇ 'ਤੇ ਬੈਨ ਰਹੇਗਾ। ਕਿਉਂਕਿ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਭਾਰੀ ਗਿਣਤੀ 'ਚ ਪਟਾਕੇ ਸਾੜੇ ਗਏ ਅਤੇ ਹਵਾ ਜ਼ਹਿਰੀਲੀ ਹੋ ਗਈ। ਇਸ ਲਈ ਇਸ ਕਦਮ ਦੀ ਲੋੜ ਹੈ।
ਝਾਰਖੰਡ ਵਿਧਾਨ ਸਭਾ: 5 ਪੜਾਵਾਂ 'ਚ ਹੋਣਗੀਆਂ ਚੋਣਾਂ, EC ਨੇ ਤਾਰੀਕਾਂ ਦੀ ਕੀਤਾ ਐਲਾਨ
NEXT STORY