ਨਵੀਂ ਦਿੱਲੀ : ਚੱਲਦੀ ਬਾਈਕ ਦੀ ਪੈਟਰੋਲ ਟੈਂਕੀ 'ਤੇ ਬੈਠ ਕੇ ਇਕ ਲੜਕੀ ਦੇ ਆਪਣੇ ਬੁਆਏਫ੍ਰੈਂਡ ਨੂੰ ਗਲ਼ੇ ਲਾਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਸ ਨੇ ਚਾਲਕ 'ਤੇ 11,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਦਰਅਸਲ, ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਬੁਆਏਫ੍ਰੈਂਡ ਨੂੰ ਬਾਈਕ ਚਲਾਉਂਦੇ ਤੇ ਲੜਕੀ ਨੂੰ ਪੈਟਰੋਲ ਟੈਂਕੀ 'ਤੇ ਚਾਲਕ ਵੱਲ ਮੂੰਹ ਕਰਕੇ ਬਿਨਾਂ ਹੈਲਮੇਟ ਦੇ ਬੈਠੇ ਤੇ ਬੁਆਏਫ੍ਰੈਂਡ ਨੂੰ ਗਲ਼ੇ ਲਾਉਂਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਮਨਚਲਿਆਂ ਨੂੰ ਕਈ ਵਾਹਨਾਂ ਨੂੰ ਓਵਰਟੇਕ ਕਰਦੇ ਵੀ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਨਾਲ ਖਤਮ ਕੀਤਾ ਅਨਾਜ ਸਮਝੌਤਾ, ਇਹ ਦੋਸ਼ ਲਾਉਂਦਿਆਂ ਪਿੱਛੇ ਖਿੱਚੇ ਹੱਥ
ਦਿੱਲੀ ਪੁਲਸ ਨੇ ਇਕ ਟਵੀਟ 'ਚ ਕਿਹਾ, “ਖਤਰਨਾਕ ਤਰੀਕੇ ਨਾਲ ਦੋਪਹੀਆ ਵਾਹਨ ਚਲਾਉਣ ਦੀ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਦਿੱਲੀ ਟ੍ਰੈਫਿਕ ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਬਾਈਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੁਲ 11,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।” ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਬਿਨਾਂ ਹੈਲਮੇਟ ਅਤੇ ਬਿਨਾਂ ਲਾਇਸੈਂਸ ਦੇ ਖਤਰਨਾਕ ਡਰਾਈਵਿੰਗ ਕਰਨ ਦਾ ਮਾਮਲਾ ਦਰਜ ਕੀਤਾ ਹੈ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਵਾਹਨ ਚਲਾਉਣ ਅਤੇ ਫਿਲਮਾਂ ਦੇ ਦ੍ਰਿਸ਼ਾਂ ਦੀ ਨਕਲ ਨਾ ਕਰਨ ਦੀ ਅਪੀਲ ਕੀਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਰਗਰਮ ਹੋਈ ਪੁਲਸ, 4 ਮੁਲਜ਼ਮ ਕੀਤੇ ਗ੍ਰਿਫ਼ਤਾਰ
NEXT STORY