ਨੈਸ਼ਨਲ ਡੈਸਕ : ਸ਼੍ਰੀ ਕੇਦਾਰਨਾਥ ਧਾਮ ਦਿੱਲੀ ਟਰੱਸਟ ਦੇ ਸੰਸਥਾਪਕ ਸੁਰੇਂਦਰ ਰੌਤੇਲਾ ਨੇ ਬੁੱਧਵਾਰ ਨੂੰ ਜ਼ੋਰ ਦਿੱਤਾ ਕਿ ਉਹ ਇਥੇ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਤੋਂ ਪਿੱਛੇ ਨਹੀਂ ਹਟਣਗੇ ਅਤੇ ਲੋੜ ਪਈ ਤਾਂ ਕਾਨੂੰਨੀ ਲੜਾਈ ਲਈ ਤਿਆਰ ਹਨ।
ਉੱਤਰਾਖੰਡ ਵਿਚ ਤੀਰਥ ਸਥਾਨਾਂ ਅਤੇ ਮੰਦਰਾਂ ਦੀ ਨਿਗਰਾਨੀ ਕਰਨ ਵਾਲੀ ਸਿਖਰ ਸੰਸਥਾ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀਕੇਟੀਸੀ) ਨੇ ਇੱਥੇ ਬੁਰਾੜੀ 'ਚ ਮੂਲ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਦੀ ਯੋਜਨਾ ਲਈ ਦਿੱਲੀ ਟਰੱਸਟ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : ਅਮਿਤ ਸ਼ਾਹ ਨੂੰ ਮਿਲੇ ਹਿਮਾਚਲ ਦੇ ਮੁੱਖ ਮੰਤਰੀ, ਬਕਾਇਆ 9,042 ਕਰੋੜ ਜਾਰੀ ਕਰਨ ਦੀ ਕੀਤੀ ਬੇਨਤੀ
ਟਰੱਸਟ ਦੇ ਨਾਂ ਤੋਂ 'ਧਾਮ' ਸ਼ਬਦ ਹਟਾਉਣ ਦਾ ਫ਼ੈਸਲਾ
ਉੱਤਰਾਖੰਡ ਦੇ ਪੁਜਾਰੀਆਂ ਨੇ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਵਰਗੇ ਚਾਰ ਧਾਮਾਂ ਵਿੱਚੋਂ ਇਕ ਦਾ ਪ੍ਰਤੀਰੂਪ ਬਣਾਉਣ ਦੀ ਯੋਜਨਾ 'ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਰੌਤੇਲਾ ਨੇ ਕਿਹਾ ਕਿ ਉਨ੍ਹਾਂ ਨੇ ਭੰਬਲਭੂਸੇ ਤੋਂ ਬਚਣ ਲਈ ਆਪਣੇ ਟਰੱਸਟ ਦੇ ਨਾਂ ਤੋਂ 'ਧਾਮ' ਸ਼ਬਦ ਹਟਾਉਣ ਦਾ ਫੈਸਲਾ ਕੀਤਾ ਹੈ ਪਰ ਉਹ ਇੱਥੇ ਸ਼ਰਧਾਲੂਆਂ ਲਈ ਮੰਦਰ ਬਣਾਉਣ ਤੋਂ ਪਿੱਛੇ ਨਹੀਂ ਹਟਣਗੇ। ਰੌਤੇਲਾ ਨੇ ਕਿਹਾ, "ਕੇਦਾਰਨਾਥ ਦੇ ਮਾਡਲ 'ਤੇ ਮੰਦਰ ਬਣਾਉਣ ਵਾਲੇ ਅਸੀਂ ਪਹਿਲੇ ਨਹੀਂ ਹਾਂ। ਅਜਿਹੇ ਮੰਦਰ ਇੰਦੌਰ ਅਤੇ ਮੁੰਬਈ 'ਚ ਵੀ ਬਣ ਚੁੱਕੇ ਹਨ। ਜੇਕਰ ਉਹ (ਬੀਕੇਟੀਸੀ) ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਰਿਆਂ ਦੇ ਖਿਲਾਫ ਅਜਿਹਾ ਕਰਨਾ ਚਾਹੀਦਾ ਹੈ।"
2 ਤੋਂ 3 ਸਾਲਾਂ 'ਚ ਇਹ ਬਣ ਕੇ ਹੋ ਜਾਵੇਗਾ ਤਿਆਰ : ਰੌਤੇਲਾ
ਉਨ੍ਹਾਂ ਕਿਹਾ, "ਅਸੀਂ ਕੁਝ ਵੀ ਗਲਤ ਨਹੀਂ ਕੀਤਾ ਹੈ, ਅਸੀਂ ਹਿੰਦੂਆਂ ਅਤੇ ਸਨਾਤਨ ਧਰਮ ਲਈ ਚੰਗਾ ਕੰਮ ਕਰ ਰਹੇ ਹਾਂ। ਅਸੀਂ ਕਾਨੂੰਨੀ ਚੁਣੌਤੀ ਦੇ ਬਾਵਜੂਦ ਮੰਦਰ ਦੀ ਉਸਾਰੀ ਨੂੰ ਜਾਰੀ ਰੱਖਾਂਗੇ।" ਰੌਤੇਲਾ ਨੇ ਕਿਹਾ ਕਿ ਦਿੱਲੀ ਦਾ ਕੇਦਾਰਨਾਥ ਮੰਦਰ ਉਨ੍ਹਾਂ ਦੇ ਟਰੱਸਟ ਵੱਲੋਂ ਇਕੱਠੇ ਕੀਤੇ ਦਾਨ ਨਾਲ ਬਣਾਇਆ ਜਾਵੇਗਾ ਅਤੇ ਇਹ ਅਗਲੇ ਦੋ-ਤਿੰਨ ਸਾਲਾਂ ਵਿਚ ਤਿਆਰ ਹੋ ਜਾਵੇਗਾ।
ਦਿੱਲੀ ਟਰੱਸਟ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
ਬੀਕੇਟੀਸੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਕਿਹਾ ਕਿ ਉਨ੍ਹਾਂ ਨੇ ਉੱਤਰਾਖੰਡ ਵਿਚ ਸ਼੍ਰੀ ਕੇਦਾਰਨਾਥ ਧਾਮ ਦਿੱਲੀ ਟਰੱਸਟ ਦੇ ਖਿਲਾਫ ਇਕ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨੇ ਕਥਿਤ ਤੌਰ 'ਤੇ ਸ਼ਰਧਾਲੂਆਂ ਨੂੰ ਇਕ ਆਨਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਦਿੱਲੀ ਵਿਚ ਕੇਦਾਰਨਾਥ ਧਾਮ ਦੇ ਆਨਲਾਈਨ 'ਦਰਸ਼ਨ' ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਮਰੇ 'ਚ ਕੈਦ ਹੋਈ ਚੁੜੇਲ, ਚੀਕਾਂ ਸੁਣ ਕੇ ਡਰ ਗਏ ਪੁਲਸ ਵਾਲੇ, ਮਿਲੇ ਜਾਂਚ ਦੇ ਹੁਕਮ
NEXT STORY