ਨਵੀਂ ਦਿੱਲੀ/ਬਰੇਲੀ— ਦਿੱਲੀ ਹਿੰਸਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਿੰਸਾ ਦੌਰਾਨ ਪੁਲਸ ਕਰਮਚਾਰੀ ਨੂੰ ਪਿਸਟਲ ਦਿਖਾਉਣ ਵਾਲਾ ਅਤੇ ਉੱਤਰੀ-ਪੂਰਬੀ ਦਿੱਲੀ ਦੇ ਇਲਾਕੇ ਜਾਫਰਾਬਾਦ 'ਚ ਕਈ ਰਾਊਂਡ ਫਾਇਰ ਕਰਨ ਵਾਲਾ ਦੋਸ਼ੀ ਸ਼ਾਹਰੁਖ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੀ ਕ੍ਰਾਈਮ ਬਰਾਂਚ ਟੀਮ ਨੇ ਸ਼ਾਹਰੁਖ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਗ੍ਰਿਫਤਾਰ ਕੀਤਾ ਹੈ। ਦਰਅਸਲ 24 ਫਰਵਰੀ ਨੂੰ ਉੱਤਰੀ-ਪੂਰਬੀ ਦਿੱਲੀ 'ਚ ਹਿੰਸਾ ਦੌਰਾਨ ਲਾਲ ਰੰਗ ਦੀ ਟੀ-ਸ਼ਰਟ ਪਹਿਨੇ ਨੌਜਵਾਨ ਦੀ ਤਸਵੀਰ ਕਾਫੀ ਚਰਚਿਤ ਰਹੀ ਸੀ। ਦਿੱਲੀ ਪੁਲਸ ਨੇ ਨੌਜਵਾਨ ਦੀ ਪਛਾਣ 33 ਸਾਲਾ ਸ਼ਾਹਰੁਖ ਵਜੋਂ ਕੀਤੀ। ਉਸ ਨੇ ਨਾ ਸਿਰਫ ਪੁਲਸ 'ਤੇ ਪਿਸਟਲ ਤਾਣੀ ਸੀ, ਸਗੋਂ ਕਿ 8 ਰਾਊਂਡ ਫਾਇਰ ਵੀ ਕੀਤੇ ਸਨ। ਗ੍ਰਿਫਤਾਰੀ ਦੇ ਡਰ ਤੋਂ ਬਚਣ ਲਈ ਉਹ ਫਰਾਰ ਹੋ ਗਿਆ ਸੀ। ਸ਼ਾਹਰੁਖ ਵਲੋਂ ਕਈ ਰਾਊਂਡ ਫਾਇਰਿੰਗ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਫਰਾਰ ਹੋ ਗਿਆ ਸੀ।
ਦੱਸਣਯੋਗ ਹੈ ਕਿ ਦਿੱਲੀ ਹਿੰਸਾ ਨੂੰ ਲੈ ਕੇ 200 ਦੇ ਕਰੀਬ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਲੋਕਾਂ 'ਤੇ ਹਿੰਸਾ ਭੜਕਾਉਣ, ਆਰਮਜ਼ ਐਕਟ, ਹੱਤਿਆ ਦੀ ਕੋਸ਼ਿਸ਼ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕੀਤੀਆਂ। ਹਿੰਸਾ 'ਚ 40 ਤੋਂ ਵਧੇਰੇ ਲੋਕ ਮਾਰੇ ਗਏ ਸਨ। ਪੁਲਸ ਸੂਤਰਾਂ ਮੁਤਾਬਕ ਹਿੰਸਾ ਦੀਆਂ ਘਟਨਾਵਾਂ ਨਾਲ ਸੰਬੰਧਤ ਕਰੀਬ 1000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ 'ਚ ਇਹ ਭਿਆਨਕ ਹਿੰਸਾ ਵਿਵਾਦਪੂਰਨ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਭੜਕੀ ਸੀ। ਉੱਤਰੀ-ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਹਿੰਸਕ ਘਟਨਾਵਾਂ ਵਾਪਰੀਆਂ, ਜਿਸ 'ਚ ਜਨਤਕ ਜਾਇਦਾਦ ਦੇ ਨਾਲ-ਨਾਲ 40 ਤੋਂ ਵਧੇਰੇ ਲੋਕਾਂ ਦੀ ਜਾਨ ਗਈ ਅਤੇ 200 ਤੋਂ ਵਧੇਰੇ ਜ਼ਖਮੀ ਹੋਏ।
ਲਾੜਾ ਨਿਕਲਿਆ ਦਿਵਯਾਂਗ, ਲਾੜੀ ਨੇ ਮੋੜੀ ਬਰਾਤ
NEXT STORY