ਨਵੀਂ ਦਿੱਲੀ— ਦਿੱਲੀ ਨਾਲ ਲੱਗਦੇ ਗਾਜ਼ੀਆਬਾਦ 'ਚ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਜ਼ੋਮੈਟੋ 'ਤੇ ਕਾਠੀ ਰੋਲ ਅਤੇ ਰੂਮਾਲੀ ਰੋਟੀ ਆਰਡਰ ਕਰਨ ਦੀ ਕੀਮਤ 91 ਹਜ਼ਾਰ ਚੁਕਾਉਣੀ ਪਈ। ਦਰਅਸਲ ਇਕ ਫੋਨ ਕਾਲ ਨੇ ਇਸ ਵਿਦਿਆਰਥੀ ਨਾਲ ਗੱਲ ਕਰਦੇ ਹੋਏ ਇਸ ਦੇ ਅਕਾਊਂਟ ਤੋਂ ਇਹ ਰਕਮ ਉੱਡਾ ਦਿੱਤੀ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਮਪ੍ਰਸਥ ਕਾਲੋਨੀ 'ਚ ਰਹਿਣ ਵਾਲੇ ਸਿਧਾਰਥ ਦੇ ਪਿਤਾ ਸੁਪਰੀਮ ਕੋਰਟ 'ਚ ਵਕੀਲ ਹਨ ਅਤੇ ਮਾਂ ਨਿੱਜੀ ਹਸਪਤਾਲ 'ਚ ਡਾਕਟਰ ਹੈ। ਸਿਧਾਰਥ ਖੁਦ ਇੰਜੀਨੀਅਰਿੰਗ ਦਾ ਪਹਿਲੇ ਸਾਲ ਦਾ ਵਿਦਿਆਰਥੀ ਹੈ। ਜ਼ੋਮੈਟੋ ਦਾ ਕੈਸ਼ ਵਾਪਸ ਕਰਨ ਦੇ ਨਾਂ 'ਤੇ ਕਿਸੇ ਨੇ ਸਿਧਾਰਥ ਬੰਸਲ ਦੇ 91 ਹਜ਼ਾਰ 196 ਰੁਪਏ ਕੱਢ ਲਏ। ਇਸ ਦੌਰਾਨ ਕੁੱਲ 7 ਟਰਾਂਜੈਕਸ਼ਨ ਹੋਏ। ਜਦੋਂ ਤੱਕ ਫੋਨ 'ਤੇ ਆਏ ਮੈਸਜ਼ ਨੂੰ ਉਹ ਦੇਖ ਪਾਉਂਦਾ, ਬਹੁਤ ਦੇਰ ਹੋ ਚੁਕੀ ਸੀ।
ਦੱਸਣਯੋਗ ਹੈ ਕਿ ਇਕ ਉਪਭੋਗਤਾ ਅਦਾਲਤ ਨੇ ਫੂਲ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਅਤੇ ਇਕ ਹੋਟਲ 'ਤੇ ਸ਼ਾਕਾਹਾਰੀ ਭੋਜਨ ਦੀ ਜਗ੍ਹਾ ਮਾਸਾਹਾਰੀ ਭੋਜਨ ਡਿਲੀਵਰ ਕਰਨ 'ਤੇ 55 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗਾ ਚੁਕਿਆ ਹੈ। ਮੀਡੀਆ ਰਿਪੋਰਟ ਅਨੁਸਾਰ, ਉਪਭੋਗਤਾ ਕੋਰਟ ਨੇ ਜ਼ੋਮੈਟੋ ਨੂੰ 45 ਦਿਨਾਂ ਦੇ ਅੰਦਰ ਪੁਣੇ ਦੇ ਵਕੀਲ ਸ਼ਨਮੁਖ ਦੇਸ਼ਮੁਖ ਨੂੰ ਜ਼ੁਰਮਾਨੇ ਦੀ ਰਾਸ਼ੀ ਦੇਣ ਦਾ ਨਿਰਦੇਸ਼ ਦਿੱਤਾ ਸੀ, ਜਿਨ੍ਹਾਂ ਨੂੰ ਨਾ ਸਿਰਫ਼ ਇਕ ਵਾਰ, ਸਗੋਂ 2 ਵਾਰ ਮਾਸਾਹਾਰੀ ਭੋਜਨ ਦਿੱਤਾ ਗਿਆ ਸੀ।
ਵਕੀਲ ਨੇ ਪਨੀਰ ਬਟਰ ਮਸਾਲਾ ਮੰਗਵਾਇਆ ਸੀ ਪਰ ਉਨ੍ਹਾਂ ਨੂੰ ਬਟਰ ਚਿਕਨ ਭੇਜਿਆ ਗਿਆ। ਕਿਉਂਕਿ ਦੋਵੇਂ ਗਰੇਵੀ ਵਾਲੇ ਭੋਜਨ ਸਨ। ਉਨ੍ਹਾਂ ਨੂੰ ਪਤਾ ਨਹੀਂ ਲੱਗਾ ਅਤੇ ਉਨ੍ਹਾਂ ਨੇ ਉਸ ਨੂੰ ਪਨੀਰ ਸਮਝ ਕੇ ਖਾ ਲਿਆ। ਜ਼ੋਮੈਟੋ ਅਨੁਸਾਰ, ਵਕੀਲ ਨੇ ਕੰਪਨੀ ਨੂੰ ਬਦਨਾਮ ਕਰਨ ਲਈ ਇਸ ਵਿਰੁੱਧ ਸ਼ਿਕਾਇਤ ਕੀਤੀ, ਜਦਕਿ ਉਸ ਨੇ ਉਨ੍ਹਾਂ ਦੀ ਰਾਸ਼ੀ ਵਾਪਸ ਕਰ ਦਿੱਤੀ ਸੀ।
ਉਧਾਰ ਦਿੱਤੇ ਸਾਮਾਨ ਦੇ 11 ਰੁਪਏ ਮੰਗਣ 'ਤੇ ਦੁਕਾਨਦਾਰ ਨੂੰ ਜ਼ਿੰਦਾ ਸਾੜ ਦਿੱਤਾ
NEXT STORY