ਹੈਦਰਾਬਾਦ (ਭਾਸ਼ਾ) - ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਭਾਰਤ ’ਚ ਮੁਸਲਿਮ ਆਬਾਦੀ ਕਦੇ ਵੀ ਹਿੰਦੂਆਂ ਤੋਂ ਵੱਧ ਨਹੀਂ ਹੋਵੇਗੀ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਤੇਲੰਗਾਨਾ ’ਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਨਿਜ਼ਾਮਾਬਾਦ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਾਜ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਭਾਸ਼ਣ ਨੂੰ ਸੁਣ ਰਹੇ ਸਨ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਪੂਰੀ ਦੁਨੀਆ ਦੀ ਆਬਾਦੀ ਬਜ਼ੁਰਗ ਹੋ ਰਹੀ ਹੈ, ਜਦਕਿ ਭਾਰਤ ਦੀ ਆਬਾਦੀ ਨੌਜਵਾਨ ਹੈ।
ਓਵੈਸੀ ਨੇ ਸਵਾਲ ਕੀਤਾ, “ਜੇਕਰ ਪ੍ਰਧਾਨ ਮੰਤਰੀ ਨੂੰ ਪੁੱਛਿਆ ਜਾਵੇ ਕਿ ਦੇਸ਼ ਦੀ 60 ਫੀਸਦੀ ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਹੈ ਤਾਂ ਉਨ੍ਹਾਂ ਨੇ (ਮੋਦੀ ਨੇ) ਉਨ੍ਹਾਂ ਦੇ ਰੋਜ਼ਗਾਰ ਲਈ ਕੀ ਉਪਰਾਲੇ ਕੀਤੇ ਹਨ ਅਤੇ ਉਨ੍ਹਾਂ ਨੂੰ ਕਿਹੜੇ ਹੁਨਰ ਸਿਖਾਏ ਹਨ?” ਉਨ੍ਹਾਂ ਕਿਹਾ, ‘‘20 ਸਾਲ ਬਾਅਦ, ਇਹ ਨੌਜਵਾਨ ਆਬਾਦੀ ਬੁੱਢੀ ਹੋ ਜਾਵੇਗੀ। ਮਹਿੰਗਾਈ ਕਿੰਨੀ ਵਧੇਗੀ ਅਤੇ ਉਨ੍ਹਾਂ ਨੂੰ ਕਿੰਨਾ ਖਰਚ ਕਰਨਾ ਪਵੇਗਾ, ਇਸ ਬਾਰੇ ਅਸੀਂ ਸੋਚਦੇ ਹੀ ਨਹੀਂ। ਇਸ ਤੋਂ ਇਲਾਵਾ, ਉਹ ਕਹਿੰਦੇ ਹਨ ਕਿ ਮੁਸਲਮਾਨਾਂ ਦੀ ਆਬਾਦੀ ਵਧ ਰਹੀ ਹੈ... ਮੁਸਲਿਮ ਆਬਾਦੀ ਸਥਿਰ ਹੋ ਜਾਵੇਗੀ। ਭਾਰਤ ’ਚ ਮੁਸਲਮਾਨਾਂ ਦੀ ਆਬਾਦੀ ਕਦੇ ਵੀ ਹਿੰਦੂਆਂ ਦੀ ਆਬਾਦੀ ਤੋਂ ਵੱਧ ਨਹੀਂ ਹੋਵੇਗੀ।’’
UPI ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ! GPay-PhonePe ਯੂਜ਼ਰਜ਼ 'ਤੇ ਹੋਵੇਗਾ ਸਿੱਧਾ ਅਸਰ
NEXT STORY