ਨੈਸ਼ਨਲ ਡੈਸਕ : ਕਾਨੂੰਨ ਅਤੇ ਨਿਆਂ ਬਾਰੇ ਇੱਕ ਮਸ਼ਹੂਰ ਅੰਗਰੇਜ਼ੀ ਕਹਾਵਤ ਹੈ: 'Justice Delayed is Justice Denied'। ਇਸਦਾ ਅਰਥ ਹੈ ਕਿ ਨਿਆਂ 'ਚ ਦੇਰੀ ਇਕ ਤਰ੍ਹਾਂ ਨਾ ਨਿਆਂ ਨਾ ਮਿਲਣ ਬਰਾਬਰ ਹੈ। ਇਹ ਕਹਾਵਤ ਗੁਜਰਾਤ ਦੇ ਇੱਕ ਪੁਲਸ ਕਾਂਸਟੇਬਲ ਦੇ ਮਾਮਲੇ ਵਿੱਚ ਬਿਲਕੁਲ ਸੱਚ ਸਾਬਤ ਹੋਈ ਹੈ। ਅਹਿਮਦਾਬਾਦ ਦੇ ਵੇਜਲਪੁਰ ਇਲਾਕੇ ਵਿੱਚ ਤਾਇਨਾਤ ਰਹੇ ਕਾਂਸਟੇਬਲ ਬਾਬੂ ਬਾਈ ਪ੍ਰਜਾਪਤੀ 'ਤੇ ਮਹਿਜ਼ 20 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ 30 ਸਾਲ ਤੱਕ ਮੁਕੱਦਮਾ ਚੱਲਿਆ। ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ, ਪਰ ਅਫ਼ਸੋਸ ਕਿ ਇਨਸਾਫ਼ ਮਿਲਣ ਦੇ ਅਗਲੇ ਹੀ ਦਿਨ ਉਨ੍ਹਾਂ ਦੀ ਮੌਤ ਹੋ ਗਈ।
1996 'ਚ ਸ਼ੁਰੂ ਹੋਈ ਸੀ ਕਾਨੂੰਨੀ ਲੜਾਈ
ਇਹ ਪੂਰਾ ਮਾਮਲਾ 20 ਨਵੰਬਰ 1996 ਦਾ ਹੈ, ਜਦੋਂ ਐਂਟੀ ਕਰਪਸ਼ਨ ਬਿਊਰੋ ਨੂੰ ਸ਼ਿਕਾਇਤ ਮਿਲੀ ਸੀ ਕਿ ਬਾਬੂ ਬਾਈ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੇ ਸ਼ਹਿਰ ਵਿੱਚ ਟਰੱਕਾਂ ਨੂੰ ਗੈਰ-ਕਾਨੂੰਨੀ ਐਂਟਰੀ ਦੇਣ ਲਈ 20 ਰੁਪਏ ਦੀ ਕਥਿਤ ਰਿਸ਼ਵਤ ਲਈ ਹੈ। ਸਾਲ 2004 ਵਿੱਚ ਟਰਾਇਲ ਕੋਰਟ ਨੇ ਤਿੰਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ, ਜਿਸ ਕਾਰਨ ਉਨ੍ਹਾਂ ਦੀ ਨੌਕਰੀ ਵੀ ਚਲੀ ਗਈ। ਇਸ ਫੈਸਲੇ ਨੂੰ ਗੁਜਰਾਤ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ, ਜਿੱਥੇ ਇਹ ਮਾਮਲਾ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਲਟਕਦਾ ਰਿਹਾ।
ਦਾਗ ਹਟ ਗਿਆ ਪਰ...
ਆਖਰਕਾਰ 4 ਫਰਵਰੀ 2026 ਨੂੰ ਜਸਟਿਸ ਐਸ.ਵੀ. ਪਿੰਟੋ ਨੇ ਬਾਬੂ ਬਾਈ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ। ਅਗਲੇ ਦਿਨ 5 ਫਰਵਰੀ ਨੂੰ ਉਹ ਆਪਣੇ ਵਕੀਲ ਨਿਤਿਨ ਗਾਂਧੀ ਨੂੰ ਮਿਲਣ ਗਏ। ਵਕੀਲ ਅਨੁਸਾਰ, ਬਾਬੂ ਬਾਈ ਨੇ ਭਾਵੁਕ ਹੁੰਦਿਆਂ ਕਿਹਾ ਸੀ, "ਹੁਣ ਜਦੋਂ ਮੇਰੀ ਜ਼ਿੰਦਗੀ ਤੋਂ ਇਹ ਦਾਗ ਹਟ ਗਿਆ ਹੈ, ਤਾਂ ਚੰਗਾ ਹੋਵੇਗਾ ਜੇ ਰੱਬ ਹੁਣ ਮੈਨੂੰ ਆਪਣੇ ਕੋਲ ਬੁਲਾ ਲਵੇ"। ਹੈਰਾਨੀ ਦੀ ਗੱਲ ਹੈ ਕਿ ਇਹ ਗੱਲਬਾਤ ਦਫ਼ਤਰ ਦੇ ਸੀਸੀਟੀਵੀ (CCTV) ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਸੀ।
ਨੀਂਦ ਵਿੱਚ ਹੀ ਤਿਆਗ ਦਿੱਤੇ ਪ੍ਰਾਣ
ਆਪਣੀ ਇੱਛਾ ਜ਼ਾਹਿਰ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ 6 ਫਰਵਰੀ ਦੀ ਸਵੇਰ ਨੂੰ ਪਤਾ ਚੱਲਿਆ ਕਿ ਬਾਬੂ ਬਾਈ ਦੀ ਨੀਂਦ ਵਿੱਚ ਹੀ ਮੌਤ ਹੋ ਗਈ ਹੈ। ਉਨ੍ਹਾਂ ਨੇ 30 ਸਾਲਾਂ ਤੱਕ ਕਾਨੂੰਨੀ ਲੜਾਈ ਸਿਰਫ਼ ਆਪਣਾ ਸਨਮਾਨ ਬਹਾਲ ਕਰਨ ਲਈ ਲੜੀ ਸੀ। ਭਾਵੇਂ ਉਨ੍ਹਾਂ ਨੂੰ ਅਦਾਲਤ ਤੋਂ ਨਿਆਂ ਮਿਲ ਗਿਆ, ਪਰ ਉਹ ਇਸ ਖੁਸ਼ੀ ਨੂੰ ਮਾਣਨ ਲਈ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਿਆਜ਼ਾਂ ਦੇ ਟਰੱਕ 'ਚੋਂ ਨਿਕਲਿਆ ਵਿਸਫੋਟਕਾਂ ਦਾ ਜ਼ਖ਼ੀਰਾ! ਪੁਲਸ ਅਧਿਕਾਰੀਆਂ ਦੇ ਵੀ ਉੱਡੇ ਹੋਸ਼
NEXT STORY