ਓਟਾਵਾ — ਮਹਾਤਮਾ ਗਾਂਧੀ ਦਾ ਨਾ ਸਿਰਫ ਭਾਰਤ 'ਚ ਬਲਕਿ ਪੂਰੀ ਦੁਨੀਆ 'ਚ ਸਨਮਾਨ ਕੀਤਾ ਜਾਂਦਾ ਹੈ, ਪਰ ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਮਹਾਤਮਾ ਗਾਂਧੀ ਦੇ ਵਿਰੋਧ 'ਚ ਖਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੀ ਕਾਰਲਟਨ ਯੂਨੀਵਰਸਿਟੀ 'ਚ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਅਫਰੀਕਨ ਸਟੱਡੀਜ਼ ਸਟੂਡੇਂਟ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਕੈਨੇਥ ਅਲੀਓ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਕਾਲੇ ਲੋਕਾਂ ਦੇ ਪ੍ਰਤੀ ਨਸਲਵਾਦੀ ਸਨ। ਹਾਲਾਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਫਰੀਕਨ ਸਟੂਡੇਂਟ ਐਸੋਸੀਏਸ਼ਨ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫਰੀਕੀ ਦੇਸ਼ ਘਾਨਾ ਦੀ ਯੂਨੀਵਰਸਿਟੀ 'ਚ ਵੀ ਮਹਾਤਮਾ ਗਾਂਧੀ ਦੇ ਬੁੱਤ ਦਾ ਵੀ ਵਿਰੋਧ ਕੀਤਾ ਗਿਆ ਸੀ।
ਕੈਨੇਥ ਅਲੀਓ ਦਾ ਕਹਿਣਾ ਹੈ ਕਿ ਗਾਂਧੀ ਇਕ ਨਸਲਵਾਦੀ ਸਨ, ਉਨ੍ਹਾਂ ਨੇ ਦੱਖਣੀ ਅਫਰੀਕਾ 'ਚ ਰਹਿ ਰਹੇ ਭਾਰਤੀਆਂ ਲਈ ਬ੍ਰਿਟਿਸ਼ ਸਰਕਾਰ ਨਾਲ ਸਮਝੌਤਾ ਕਰਾਇਆ ਸੀ ਅਤੇ ਇਸ ਦੇ ਲਈ ਗਾਂਧੀ ਨੇ ਕਾਲੇ ਲੋਕਾਂ ਖਿਲਾਫ ਨਸਲਵਾਦ ਨੂੰ ਇਕ ਹਥਿਆਰ ਦੀ ਤਰ੍ਹਾਂ ਇਸਤੇਮਾਲ ਕੀਤਾ ਸੀ। ਕੈਨੇਥ ਦਾ ਕਹਿਣਾ ਹੈ ਕਿ ਗਾਂਧੀ ਕਾਲੇ ਲੋਕਾਂ ਨੂੰ ਕਾਫਿਰ ਕਿਹਾ ਕਰਦੇ ਸਨ। ਦੱਖਣੀ ਅਫਰੀਕਾ 'ਚ ਰਹਿਣ ਦੇ ਦੌਰਾਨ ਗਾਂਧੀ ਦਾ ਕਾਲੇ ਲੋਕਾਂ ਦੇ ਪ੍ਰਤੀ ਨਸਲਵਾਦ ਸਾਫ ਨਜ਼ਰ ਆਉਂਦਾ ਹੈ। ਕੈਨੇਥ ਨੇ ਕਿਹਾ ਕਿ ਬੁੱਤ ਹਟਾ ਕੇ ਇਤਿਹਾਸ 'ਚ ਹੋਈਆਂ ਗਲਤੀਆਂ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਉਸ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ, ਜੋਂ ਸਾਨੂੰ ਹਲੇਂ ਤੱਕ ਦੱਸਿਆ ਗਿਆ ਹੈ। ਖਾਸ ਕਰਕੇ ਅਜਿਹੀ ਸੰਸਥਾ ਨਾਲ ਜਿਸ ਨੇ ਕਈ ਵਿਚਾਰਕ ਬਣਾਏ ਹਨ। ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਦਾ ਬੁੱਤ 2 ਅਕਤੂਬਰ, 2011 (ਗਾਂਧੀ ਜੈਯੰਤੀ) ਨੂੰ ਓਟਾਵਾ ਦੀ ਕਾਰਲਟਨ ਯੂਨੀਵਰਸਿਟੀ 'ਚ ਮਹਾਤਮਾ ਗਾਂਧੀ ਪੀਸ ਕਾਊਂਸਿਲ ਵੱਲੋਂ ਸਥਾਪਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਕਾਊਂਸਿਲ ਦਾ ਉਦੇਸ਼ ਮਹਾਤਮਾ ਗਾਂਧੀ ਦੀ ਸਿੱਖਿਆਵਾਂ ਅਤੇ ਉਨ੍ਹਾਂ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੈ। ਕਾਰਲਟਨ ਯੂਨੀਵਰਸਿਟੀ 'ਚ ਜਿਹੜਾ ਬੁੱਤ ਸਥਾਪਤ ਕੀਤਾ ਗਿਆ ਹੈ, ਉਹ ਭਾਰਤ ਸਰਕਾਰ ਦੇ ਇੰਡੀਅਨ ਕਾਊਂਸਿਲ ਆਫ ਕਲਚਰਲ ਰਿਲੇਸ਼ਨ ਵੱਲੋਂ ਪ੍ਰਦਾਨ ਕੀਤਾ ਗਿਆ ਸੀ। ਉਥੇ ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਹਾਤਮਾ ਗਾਂਧੀ ਪੀਸ ਕਾਊਂਸਿਲ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਮਹਾਤਮਾ ਗਾਂਧੀ ਦਾ ਬੁੱਤ ਯੂਨੀਵਰਸਿਟੀ 'ਚੋਂ ਨਹੀਂ ਹਟਾਇਆ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਨਾਲ ਮਿਲੇ ਨੇਪਾਲ ਦੇ ਪੀ. ਐੱਮ. ਓਲੀ
NEXT STORY