ਮੁੰਬਈ- ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਨੇ ਡੇਂਗੂ ਨੂੰ ਲੈ ਕੇ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਸੀਰਮ ਇੰਸਟੀਚਿਊਟ ਲੰਬੇ ਸਮੇਂ ਤੋਂ ਡੇਂਗੂ ਦੇ ਟੀਕੇ 'ਤੇ ਕੰਮ ਕਰ ਰਿਹਾ ਹੈ। ਕੰਪਨੀ ਦੇ ਚੇਅਰਮੈਨ ਸਾਈਰਸ ਪੂਨਾਵਾਲਾ ਨੇ ਐਲਾਨ ਕੀਤਾ ਕਿ ਕੰਪਨੀ ਇਕ ਸਾਲ ਦੇ ਅੰਦਰ ਡੇਂਗੂ ਦਾ ਟੀਕਾ ਲੈ ਕੇ ਆਵੇਗੀ। ਪੂਨਾਵਾਲਾ ਨੇ ਕਿਹਾ ਕਿ ਇਸ ਨਵੀਂ ਵੈਕਸੀਨ ਦੀ ਅਫ਼ਰੀਕੀ ਦੇਸ਼ਾਂ ਅਤੇ ਭਾਰਤ 'ਚ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਇੱਥੇ ਹਰ ਸਾਲ ਲੱਖਾਂ ਲੋਕ ਇਸ ਬੀਮਾਰੀ ਤੋਂ ਪੀੜਤ ਹੋ ਰਹੇ ਹਨ। ਇਕ ਸਾਲ ਦੇ ਅੰਦਰ ਅਸੀਂ ਡੇਂਗੂ ਦਾ ਇਲਾਜ ਅਤੇ ਟੀਕਾ ਵਿਕਸਿਤ ਕਰ ਲਵਾਂਗੇ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਭਰਾ ਦੀ ਹੋਈ ਮੌਤ, ਰੋਂਦੀ-ਕੁਰਲਾਉਂਦੀ ਭੈਣ ਨੇ ਆਖ਼ਰੀ ਵਾਰ ਗੁੱਟ 'ਤੇ ਬੰਨ੍ਹਿਆ ਪਿਆਰ
ਡੇਂਗੂ ਦੇ ਟੀਕੇ ਨਾਲ ਸਬੰਧਤ ਕਈ ਪਰੀਖਣ ਪਹਿਲਾਂ ਵੀ ਕੀਤੇ ਜਾ ਚੁੱਕੇ ਹਨ। ਪੂਨਾਵਾਲਾ ਨੇ ਕਿਹਾ ਕਿ ਡੇਂਗੂ ਦਾ ਜੋ ਟੀਕਾ ਵਿਕਸਿਤ ਕੀਤਾ ਜਾ ਰਿਹਾ ਹੈ, ਉਹ ਇਸ ਵਾਇਰਸ ਦੇ ਸਾਰੇ 4 ਸਟ੍ਰੇਨ 'ਤੇ ਕਾਰਗਰ ਹੋਵੇਗਾ। ਦਰਅਸਲ ਇਸ ਬੀਮਾਰੀ ਦੇ 4 ਸਟ੍ਰੇਨ ਹੋਣ ਕਾਰਨ ਹੀ ਟੀਕਾ ਵਿਕਸਿਤ ਹੋਣ 'ਚ ਇੰਨਾ ਸਮਾਂ ਲੱਗ ਰਿਹਾ ਹੈ। ਜੇਕਰ ਵਾਇਰਸ ਦਾ ਇਕ ਹੀ ਸਟ੍ਰੇਨ ਹੁੰਦਾ ਤਾਂ ਟੀਕਾ ਵਿਕਸਿਤ ਕਰਨਾ ਆਸਾਨ ਹੁੰਦਾ ਹੈ।
ਇਹ ਵੀ ਪੜ੍ਹੋ- ਸਮੁੰਦਰ 'ਚ ਵਧੇਗੀ ਭਾਰਤ ਦੀ ਤਾਕਤ, ਜਲ ਸੈਨਾ ਨੂੰ ਮਿਲੇਗਾ ਨਵਾਂ ਜੰਗੀ ਬੇੜਾ ‘ਮਹਿੰਦਰਗਿਰੀ’
ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿਚ ਡੇਂਗੂ ਦੇ ਹਰ ਸਾਲ 10 ਕਰੋੜ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਸ ਵਿਚ ਵੀ ਮਰੀਜ਼ਾਂ ਦੀ ਵੱਡੀ ਗਿਣਤੀ ਅਫਰੀਕਾ ਅਤੇ ਏਸ਼ੀਆ ਦੇ ਦੇਸ਼ਾਂ ਤੋਂ ਹੈ। ਭਾਰਤ ਵਿਚ ਮੀਂਹ ਦੇ ਮੌਸਮ ਦੌਰਾਨ ਹਰ ਸੀਜ਼ਨ 'ਚ ਡੇਂਗੂ ਦੇ ਮਾਮਲਿਆਂ ਵਿਚ ਉਛਾਲ ਵੇਖਣ ਨੂੰ ਮਿਲਦਾ ਹੈ। ਓਧਰ ਕੰਪਨੀ ਦੇ ਸੂਤਰਾਂ ਮੁਤਾਬਕ ਟੀਕੇ ਨੂੰ ਬਾਜ਼ਾਰ ਵਿਚ ਲਿਆਉਣ ਲਈ ਛੇਤੀ ਕਦਮ ਚੁੱਕੇ ਜਾ ਸਕਦੇ ਹਨ। ਦੇਸ਼ ਵਿਚ ਦਵਾਈ ਦੇ ਪ੍ਰਸਾਰ ਲਈ ਔਸ਼ਧੀ ਰੈਗੂਲੇਟਰ ਅਤੇ ਹੋਰ ਸਰਕਾਰੀ ਵਿਭਾਗਾਂ ਤੋਂ ਫਾਸਟ ਟਰੈਕ ਮਨਜ਼ੂਰੀ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ- ਜੰਮੂ-ਕਸ਼ਮੀਰ 'ਚ ਚੋਣਾਂ ਲਈ ਤਿਆਰ ਹੈ
NEXT STORY