ਸਿਰਸਾ (ਸਤਨਾਮ)- ਸੁਨਾਰੀਆ ਜੇਲ੍ਹ 'ਚ ਬੰਦ ਡੇਰਾ ਮੁਖੀ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਦੇ ਨਾਮ ਚਿੱਠੀ ਭੇਜੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚਿੱਠੀ 26 ਮਾਰਚ ਪਿਛਲੇ ਸਾਲ ਸੁਨਾਰੀਆ ਜੇਲ੍ਹ ਤੋਂ ਆਈ ਸੀ। ਇਸ ਚਿੱਠੀ 'ਚ ਰਾਮ ਰਹੀਮ ਨੇ ਆਪਣੀ ਫਰਲੋ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਡੇਰੇ 'ਚ ਚੱਲ ਰਹੀ ਗੁਟਬਾਜ਼ੀ ਦੀਆਂ ਖ਼ਬਰਾਂ ਦਾ ਜਵਾਬ ਦਿੱਤਾ। ਚਿੱਠੀ 'ਚ ਰਾਮ ਰਹੀਮ ਨੇ ਲਿਖਿਆ ਹੈ ਕਿ ਸਾਰੇ ਸੇਵਾਦਾਰ, ਐਡਮਿਨ ਬਲਾਕ, ਜਸਮੀਤ (ਰਾਮ ਰਹੀਮ ਦਾ ਬੇਟਾ), ਚਰਨਪ੍ਰੀਤ-ਅਮਰਪ੍ਰੀਤ (ਰਾਮ ਰਹੀਮ ਦੀਆਂ ਧੀਆਂ) ਅਤੇ ਹਨੀਪ੍ਰੀਤ (ਰਾਮ ਰਹੀਮ ਦੀ ਮੂੰਹ ਬੋਲੀ ਧੀ) ਸਾਰੇ ਮੇਰੀਆਂ ਗੱਲਾਂ 'ਤੇ ਚੱਲਦੇ ਹਨ। ਇਹ ਸਾਰੇ 4 ਲੋਕ ਮੈਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਛੱਡਣ ਆਏ ਸਨ। ਰਾਮ ਰਹੀਮ ਨੇ ਚਿੱਠੀ 'ਚ ਲਿਖਿਆ ਮੈਂ ਤੁਹਾਡਾ ਗੁਰੂ ਸੀ, ਗੁਰੂ ਹਾਂ ਅਤੇ ਹਮੇਸ਼ਾ ਮੈਂ ਹੀ ਗੁਰੂ ਦੇ ਰੂਪ 'ਚ ਪ੍ਰਵਚਨ ਕਰਦਾ ਰਹਾਂਗਾ।
ਇਸ ਚਿੱਠੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਰਾਮ ਰਹੀਮ ਨੇ ਲਿਖਿਆ ਹੈ ਕਿ ਉਸ ਨੇ ਕਦੇ ਕਿਸੇ ਧਰਮ ਦੀ ਨਿੰਦਾ, ਬੇਅਦਬੀ ਜਾਂ ਬੁਰਾਈ ਕਰਨਾ ਤਾਂ ਦੂਰ ਅਜਿਹੀ ਕਦੇ ਕਲਪਨਾ ਵੀ ਨਹੀਂ ਕੀਤੀ ਸਗੋਂ ਉਹ ਤਾਂ ਖੁਦ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ ਅਤੇ ਸਾਰਿਆਂ ਨੂੰ ਸਨਮਾਨ ਕਰਨ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਨੇ ਚਿੱਠੀ 'ਚ ਇਹ ਵੀ ਲਿਖਿਆ ਕਿ ਉਸ ਨੇ 21 ਦਿਨਾਂ ਦੀ ਫਰਲੋ ਗੁਰੂਗ੍ਰਾਮ ਆਸ਼ਰਮ 'ਚ ਜ਼ਰੂਰ ਬਿਤਾਈ ਪਰ ਉਸ ਦਾ ਧਿਆਨ ਹਮੇਸ਼ਾ ਡੇਰਾ ਪੈਰੋਕਾਰਾਂ 'ਚ ਰਿਹਾ। ਉਸ ਨੇ ਡੇਰਾ ਪੈਰੋਕਾਰਾਂ ਵਲੋਂ ਗੁਰੂਗ੍ਰਾਮ 'ਚ ਚਲਾਈ ਗਈ ਸਫ਼ਾਈ ਮੁਹਿੰਮ ਦੀ ਸ਼ਲਾਘਾ ਕੀਤੀ। ਰੂਸ ਅਤੇ ਯੂਕ੍ਰੇਨ 'ਚ ਜੋ ਯੁੱਧ ਚੱਲ ਰਿਹਾ ਹੈ ਪ੍ਰਭੂ ਜੀ ਉਸ ਨੂੰ ਖ਼ਤਮ ਕਰਵਾ ਕੇ ਉੱਥੇ ਸ਼ਾਂਤੀ ਕਾਇਮ ਕਰੇ।
ਦੇਸ਼ ਭਰ ’ਚ ਖੁੱਲ੍ਹਣਗੇ 21 ਨਵੇਂ ਆਰਮੀ ਸਕੂਲ, ਰੱਖਿਆ ਮੰਤਰਾਲਾ ਨੇ ਦਿੱਤੀ ਮਨਜ਼ੂਰੀ
NEXT STORY